ਗੈਸ ਰਿਸਾਵ ਸਮਝ ਖਾਲੀ ਕਰਵਾਈ ਯੂਨੀਵਰਸਿਟੀ, ਨਿਕਲਿਆ ਇਹ ਫਲ

05/13/2019 9:12:33 PM

ਕੈਨਬਰਾ— ਆਸਟ੍ਰੇਲੀਆ ਦੇ ਕੈਨਬਰਾ 'ਚ ਬੜਾ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮੁਸੀਬਤ ਝੱਲਣੀ ਪਈ। ਅਸਲ 'ਚ ਕੈਨਬਰਾ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਇਕ ਸ਼ੱਕੀ ਗੈਸ ਦੇ ਰਿਸਾਵ ਕਾਰਨ ਇਮਾਰਤ ਨੂੰ ਖਾਲੀ ਕਰਵਾਉਣੀ ਪਈ। ਸਿਰਫ 6 ਮਿੰਟ ਦੇ ਅੰਦਰ ਇਮਾਰਤ 'ਚੋਂ 550 ਲੋਕਾਂ ਨੂੰ ਬਾਹਰ ਕਰ ਦਿੱਤਾ ਗਿਆ। ਪਰ ਬਾਅਦ 'ਚ ਜੋ ਰਿਪੋਰਟ ਸਾਹਮਣੇ ਆਈ ਉਹ ਹੈਰਾਨ ਕਰਨ ਵਾਲੀ ਸੀ।

ਪਰੰਤੂ ਜਦੋਂ ਇਮਾਰਤ ਦੀ ਜਾਂਚ ਕੀਤੀ ਗਈ ਤਾਂ ਜੋ ਰਿਪੋਰਟ ਸਾਹਮਣੇ ਆਈ ਉਸ ਨਾਲ ਸਾਰੇ ਹੈਰਾਨ ਹੋ ਗਏ। ਸੱਚਾਈ ਤਾਂ ਇਹ ਸੀ ਕਿ ਇਮਾਰਤ 'ਚ ਗੈਸ ਦਾ ਰਿਸਾਵ ਹੋਇਆ ਹੀ ਨਹੀਂ ਸੀ। ਬਲਕਿ ਜਿਸ ਬਦਬੂ ਨੂੰ ਯੂਨੀਵਰਸਿਟੀ ਦੇ ਅਧਿਕਾਰੀ ਗੈਸ ਦਾ ਰਿਸਾਵ ਸਮਝ ਰਹੇ ਸਨ ਅਲਸ ਉਹ ਡੁਰੀਅਨ ਫਲ ਦੇ ਸੜਨ ਦੀ ਸੀ। ਇਕ ਫੇਸਬੁੱਕ ਪੋਸਟ 'ਚ ਯੂਨੀਵਰਸਿਟੀ ਦੀ ਲਾਈਬ੍ਰੇਰੀ ਨੇ ਲਿਖਿਆ ਹੈ ਕਿ ਖੁਸ਼ਕਿਸਮਤੀ ਨਾਲ ਸ਼ੱਕੀ ਗੈਸ ਦਾ ਰਿਸਾਵ ਇਕ ਡੁਰੀਅਨ ਫਲ ਦੇ ਸੜਨ ਦੀ ਬਦਬੂ ਨਿਕਲਿਆ। ਫਿਲਹਾਲ ਉਸ ਫਲ ਨੂੰ ਉਥੋਂ ਹਟਾ ਦਿੱਤਾ ਗਿਆ ਹੈ।

ਕੈਪੀਟਲ ਟੇਰੀਟਰੀ ਐਮਰਜੰਸੀ ਸਰਵਿਸਸ ਏਜੰਸੀ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਫਾਇਰ ਬ੍ਰਿਗੇਡ ਨੇ ਇਮਾਰਤ ਦੀ ਜਾਂਚ ਕਰਕੇ ਬਦਬੂ ਦੇ ਸਰੋਤ ਦਾ ਪਤਾ ਲਾ ਲਿਆ ਹੈ। ਇਕ ਵਿਸ਼ੇਸ਼ ਟੀਮ ਦੇ ਰਾਹੀਂ ਇਸ ਕੰਮ ਨੂੰ ਪੂਰਾ ਕੀਤਾ ਗਿਆ। ਏਜੰਸੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬਦਬੂ ਤੋਂ ਛੁਟਕਾਰਾ ਪਾਉਣਾ ਇੰਨਾਂ ਆਸਾਨ ਨਹੀਂ, ਜਿੰਨਾਂ ਫਲ ਨੂੰ ਹਟਾਉਣਾ। ਇਸ ਤੋਂ ਬਾਅਦ ਯੂਨੀਵਰਸਿਟੀ ਦੀ ਲਾਈਬ੍ਰੇਰੀ ਵਲੋਂ ਇਕ ਹੋਰ ਫੇਸਬੁੱਕ ਪੋਸਟ ਕੀਤੀ ਗਈ, ਜਿਸ 'ਚ ਕਿਹਾ ਗਿਆ ਹੈ ਕਿ ਇਮਾਰਤ ਗੈਸ ਜਿਹੀ ਬਦਬੂ ਕਿਸੇ ਗੈਸ ਦੀ ਨਹੀਂ ਹੈ।


Baljit Singh

Content Editor

Related News