ਪ੍ਰਸਿੱਧ ਦੋਗਾਣਾ ਜੋੜੀ ਲੱਖਾ-ਨਾਜ਼ ਦਾ ਪੈਰਿਸ ਪਹੁੰਚਣ ''ਤੇ ਨਿੱਘਾ ਸਵਾਗਤ
Sunday, May 04, 2025 - 11:19 AM (IST)

ਰੋਮ/ਫਰਾਂਸ (ਕੈਂਥ,ਭੱਟੀ)- ਪੰਜਾਬ ਦੀ ਪ੍ਰਸਿੱਧ ਦੋਗਾਣਾਂ ਗਾਇਕ ਜੋੜੀ ਲੱਖਾ-ਨਾਜ਼ ਜੋੜੀ ਨੰਬਰ 1 ਜੋ ਕਿ ਆਪਣੇ ਵਿਦੇਸ਼ੀ ਟੂਰ ਕਰਕੇ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਅੱਜ-ਕੱਲ੍ਹ ਆਪਣੇ ਯੂਰਪ ਟੂਰ 'ਤੇ ਹੈ। ਲੱਖਾ ਤੇ ਨਾਜ਼ ਦਾ ਪੈਰਿਸ (ਫਰਾਂਸ) ਪਹੁੰਚਣ 'ਤੇ ਇੰਡੀਅਨ ਓਵਰਸੀਜ਼ ਕਾਂਗਰਸ ਫਰਾਂਸ ਦੇ ਪ੍ਰਧਾਨ ਸੋਨੂੰ ਬੰਗੜ ਅਤੇ ਸ਼੍ਰੀ ਗੁਰੂ ਰਵਿਦਾਸ ਗੁਰੂਘਰ ਬਲੌਮਿਨਲ ਫਰਾਂਸ ਦੀ ਸਮੂਹ ਪ੍ਰਬੰਧਕ ਕਮੇਟੀ ਸੋਨੀ ਕਲੇਰ, ਗੁਰਪ੍ਰੀਤ ਸਿੰਘ ਪਾਲਾ ਬੰਗੜ, ਸਿੰਗਰ ਬਾਠ ਪੈਰਿਸ,ਉੰਕਾਰ ਸਿੰਘ ਖੱਖ, ਵਿਜੇ ਸ਼ਰਮਾ, ਤਾਰੀ ਸਾਹਲੋਂ, ਨਿਸ਼ਾਨ ਸਿੰਘ ਘੋੜਾਵਾਹੀ, ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਪੋਪ ਦੇ ਪਹਿਰਾਵੇ ਵਾਲੀ AI ਤਸਵੀਰ ਸਾਂਝੀ ਕਰਨ 'ਤੇ Trump ਦੀ ਆਲੋਚਨਾ
ਲੱਖਾ ਤੇ ਨਾਜ਼ ਕੱਲ੍ਹ ਬਲੌਮਿਨਲ ਫਰਾਂਸ ਗੁਰੂ ਘਰ ਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਹਾਜ਼ਰੀ ਭਰਨਗੇ। ਇਸ ਇਲਾਵਾ ਵੀ ਉਹ ਹੋਰ ਵੀ ਯੂਰਪੀਅਨ ਦੇਸ਼ਾਂ ਵਿੱਚ ਆਪਣੇ ਪ੍ਰੋਗਰਾਮ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।