ਬ੍ਰਿਟੇਨ:ਡਚੇਜ ਆਫ ਕੈਂਬ੍ਰਿਜ ਕੇਟ ਗ੍ਰਹਿ-ਇਕਾਂਤਵਾਸ ''ਚ
Tuesday, Jul 06, 2021 - 12:53 AM (IST)

ਲੰਡਨ - ਬ੍ਰਿਟੇਨ ਦੇ ਰਾਜਮਹੱਲ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਇਕ ਵਿਅਕਤੀ ਵਿਚ ਆਉਣ ਤੋਂ ਬਾਅਦ ਡਚੇਜ ਆਫ ਕੈਂਬ੍ਰਿਜ ਕੇਟ ਮਿਡਲਟਨ ਗ੍ਰਹਿ-ਇਕਾਂਤਵਾਸ ਵਿਚ ਹੈ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਰਾਸ਼ਟਰੀ ਸਿਹਤ ਸੇਵਾ ਦੀ 73ਵੀਂ ਵਰ੍ਹੇਗੰਢ ’ਤੇ ਸੋਮਵਾਰ ਨੂੰ ਕੇਟ ਨੂੰ ਆਪਣੇ ਪਤੀ ਪ੍ਰਿੰਸ ਵਿਲੀਅਮ ਨਾਲ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਸੀ। ਪਰ, ਕੇਨਸਿੰਗਟਨ ਪੈਲੇਸ ਦਫਤਰ ਦਾ ਕਹਿਣਾ ਹੈ ਕਿ ਕੇਟ ਪਿਛਲੇ ਹਫਤੇ ਇਕ ਅਜਿਹੀ ਵਿਅਕਤੀ ਦੇ ਸੰਪਰਕ ਵਿਚ ਆਈ ਸੀ, ਜਿਸ ਤੋਂ ਬਾਅਦ ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋਈ ਹੈ। ਬ੍ਰਿਟਿਸ਼ ਨਿਯਮਾਂ ਮੁਤਾਬਕ, ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀ ਨੂੰ ਘੱਟੋ-ਘੱਟ 10 ਦਿਨਾਂ ਲਈ ਗ੍ਰਹਿ-ਇਕਾਂਤਵਾਸ ਵਿਚ ਰਹਿਣ ਜ਼ਰੂਰੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।