ਦੁਬਈ ਦੇ ਅਮੀਰਾਤ ਨੇ ਭਾਰਤੀ ਯਾਤਰੀਆਂ ਲਈ ਪੂਰਵ-ਪ੍ਰਵਾਨਿਤ ਵੀਜ਼ਾ ਆਨ ਅਰਾਈਵਲ ਕੀਤਾ ਲਾਂਚ
Friday, Feb 02, 2024 - 01:50 PM (IST)
ਦੁਬਈ: ਦੁਬਈ ਦੀ ਅਮੀਰਾਤ ਏਅਰਲਾਈਨ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ। ਏਅਰਲਾਈਨ ਨੇ ਭਾਰਤੀ ਪਾਸਪੋਰਟ ਧਾਰਕਾਂ ਲਈ ਪੂਰਵ-ਪ੍ਰਵਾਨਿਤ ਵੀਜ਼ਾ ਆਨ ਅਰਾਈਵਲ ਦਾ ਐਲਾਨ ਕੀਤਾ ਹੈ। ਇਹ ਸਹੂਲਤ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲੇਗੀ ਜੋ ਅਮੀਰਾਤ ਏਅਰਲਾਈਨ ਨਾਲ ਆਪਣੀ ਬੁਕਿੰਗ ਕਰਵਾਉਣਗੇ। ਸਿੰਗਲ ਐਂਟਰੀ ਵੀਜ਼ਾ 14 ਦਿਨਾਂ ਲਈ ਉਪਲਬਧ ਹੋਵੇਗਾ। ਇਸ ਨਵੀਂ ਪਹਿਲਕਦਮੀ ਜ਼ਰੀਏ ਅਮੀਰਾਤ ਦੇ ਯਾਤਰੀ ਦੁਬਈ ਪਹੁੰਚਣ 'ਤੇ ਲੰਬੀਆਂ ਕਤਾਰਾਂ ਤੋਂ ਬਚ ਸਕਣਗੇ। ਅਰਜ਼ੀ ਦੁਬਈ ਵੀਜ਼ਾ ਪ੍ਰੋਸੈਸਿੰਗ ਸੈਂਟਰ ਦੁਆਰਾ ਪੂਰੀ ਕੀਤੀ ਜਾਵੇਗੀ।
ਅਮੀਰਾਤ ਏਅਰਲਾਈਨ ਨੇ UAE ਵੀਜ਼ਾ ਲਈ VFS ਗਲੋਬਲ ਨਾਲ ਸਾਂਝੇਦਾਰੀ ਕੀਤੀ ਹੈ। ਨਵੀਂ ਪਹਿਲਕਦਮੀ ਯਾਤਰੀਆਂ ਨੂੰ ਕਸਟਮ ਰਾਹੀਂ ਆਸਾਨੀ ਨਾਲ ਨੈਵੀਗੇਟ ਕਰਨ ਦੀ ਇਜਾਜ਼ਤ ਦੇ ਕੇ ਇਸ ਆਗਮਨ ਪ੍ਰਕਿਰਿਆ ਨੂੰ ਸਰਲ ਬਣਾਵੇਗੀ। ਇਸ ਦੇ ਲਈ ਪਾਸਪੋਰਟ ਘੱਟੋ-ਘੱਟ ਛੇ ਮਹੀਨਿਆਂ ਲਈ ਵੈਧ ਹੋਣਾ ਚਾਹੀਦਾ ਹੈ। ਭਾਰਤੀ ਪਾਸਪੋਰਟ ਧਾਰਕਾਂ ਕੋਲ ਯੂ.ਐਸ ਵੀਜ਼ਾ ਜਾਂ ਗ੍ਰੀਨ ਕਾਰਡ ਜਾਂ ਯੂਰਪੀਅਨ ਯੂਨੀਅਨ ਜਾਂ ਯੂ.ਕੇ ਦੀ ਰਿਹਾਇਸ਼ ਹੋਣੀ ਚਾਹੀਦੀ ਹੈ ਜੋ ਘੱਟੋ ਘੱਟ ਛੇ ਮਹੀਨਿਆਂ ਲਈ ਵੈਧ ਹੈ।
ਇੰਨਾ ਦੇਣਾ ਹੋਵੇਗਾ ਚਾਰਜ
ਯੋਗ ਯਾਤਰੀ 2017 ਤੋਂ UAE ਹਵਾਈ ਅੱਡਿਆਂ 'ਤੇ ਵੀਜ਼ਾ ਆਨ ਅਰਾਈਵਲ ਸਹੂਲਤ ਪ੍ਰਾਪਤ ਕਰ ਰਹੇ ਹਨ। ਆਮ ਤੌਰ 'ਤੇ ਫਲਾਈਟ ਤੋਂ ਉਤਰਨ ਤੋਂ ਬਾਅਦ ਇਮੀਗ੍ਰੇਸ਼ਨ ਕਾਊਂਟਰ 'ਤੇ ਪਾਸਪੋਰਟ 'ਤੇ ਵੀਜ਼ਾ ਦੀ ਮੋਹਰ ਲਗਾਈ ਜਾਂਦੀ ਹੈ। ਨਵੀਂ ਸਹੂਲਤ ਅਮੀਰਾਤ ਦੇ ਗਾਹਕਾਂ ਨੂੰ ਵੀਜ਼ਾ ਦਾ ਪਹਿਲਾਂ ਤੋਂ ਪ੍ਰਬੰਧ ਕਰਨ ਦੀ ਇਜਾਜ਼ਤ ਦਿੰਦੀ ਹੈ। ਇਸ ਨਾਲ ਉਨ੍ਹਾਂ ਦੀ ਆਮਦ ਆਸਾਨ ਹੋ ਜਾਵੇਗੀ। ਅਮੀਰਾਤ ਦੁਆਰਾ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦੀ ਕੀਮਤ 47 ਡਾਲਰ (3894 ਰੁਪਏ) ਹੈ ਅਤੇ ਸੇਵਾ ਚਾਰਜ 18.50 ਡਾਲਰ (1533 ਰੁਪਏ) ਹੈ। ਏਅਰਲਾਈਨ ਨੇ ਕਿਹਾ ਕਿ ਵੀਜ਼ਾ ਜਾਰੀ ਕਰਨਾ ਰੈਜ਼ੀਡੈਂਸੀ ਅਤੇ ਵਿਦੇਸ਼ੀ ਮਾਮਲਿਆਂ ਦੇ ਜਨਰਲ ਡਾਇਰੈਕਟੋਰੇਟ ਦੀ ਮਰਜ਼ੀ 'ਤੇ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਹਿਮ ਖ਼ਬਰ : ਨਿਊਜ਼ੀਲੈਂਡ 'ਚ ਘੱਟੋ-ਘੱਟ 'ਉਜਰਤ' ਅਪ੍ਰੈਲ ਤੋਂ ਹੋਵੇਗੀ 14 ਡਾਲਰ ਪ੍ਰਤੀ ਘੰਟਾ
ਸੈਰ-ਸਪਾਟੇ ਵਿੱਚ 66 ਫੀਸਦੀ ਹਿੱਸਾ
ਯੂ.ਏ.ਈ ਕੋਲ ਤੇਲ ਹੈ। ਪਰ ਇਸ ਨੇ ਆਪਣੀ ਆਰਥਿਕਤਾ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਹੈ। ਦੁਬਈ ਮੱਧ ਪੂਰਬ ਵਿੱਚ ਪੰਜਵਾਂ ਸਭ ਤੋਂ ਪ੍ਰਸਿੱਧ ਸੈਲਾਨੀ ਸਥਾਨ ਹੈ। ਦੇਸ਼ ਦੀ ਅਰਥਵਿਵਸਥਾ ਦਾ 66 ਫੀਸਦੀ ਹਿੱਸਾ ਸੈਰ-ਸਪਾਟੇ ਦਾ ਹੈ। ਭਾਰਤੀਆਂ ਨੂੰ ਇੱਥੇ ਜਾਣ ਲਈ ਵੀਜ਼ਾ ਚਾਹੀਦਾ ਹੈ। ਸੈਰ-ਸਪਾਟਾ ਜਾਂ ਵਪਾਰਕ ਉਦੇਸ਼ਾਂ ਲਈ ਦੁਬਈ ਜਾਣ ਲਈ 30 ਜਾਂ 90 ਦਿਨਾਂ ਲਈ ਟੂਰਿਸਟ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ। ਵੀਜ਼ਾ ਕਿਸੇ ਟਰੈਵਲ ਏਜੰਸੀ ਜਾਂ ਯੂ.ਏ.ਈ ਸਪਾਂਸਰ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।