ਦੂਜੀ ਪਤਨੀ ਨੂੰ ਮਿਲਣ ਲਈ ਮੰਗਿਆ ਪਾਸ ਤਾਂ ਪੁਲਸ ਨੇ ਕਿਹਾ, ''ਅਜੇ ਇਕੋ ਨਾਲ ਚਲਾਓ ਕੰਮ''

04/09/2020 8:34:36 PM

ਦੁਬਈ- ਸਾਊਦੀ ਅਰਬ ਵਿਚ ਅਜੇ ਤੱਕ ਕੋਰੋਨਾਵਾਇਰਸ ਦੇ 2700 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 41 ਲੋਕਾਂ ਦੀ ਮੌਤ ਵੀ ਹੋ ਗਈ ਹੈ। ਦੇਸ਼ ਵਿਚ ਸਖਤੀ ਨਾਲ ਲਾਕਡਾਊਨ ਲਾਗੂ ਕੀਤਾ ਗਿਆ ਹੈ। ਅਜਿਹੇ ਵਿਚ ਦੁਬਈ ਪੁਲਸ ਦੇ ਕੋਲ ਲਾਕਡਾਊਨ ਨਾਲ ਜੁੜੇ ਕਈ ਅਜਿਹੇ ਵੀ ਸਵਾਲ ਆ ਰਹੇ ਹਨ, ਜਿਹਨਾਂ ਨੂੰ ਸੁਣ ਕੇ ਕਿਸੇ ਦੇ ਵੀ ਚਿਹਰੇ 'ਤੇ ਮੁਸਕੁਰਾਹਟ ਆ ਜਾਵੇਗੀ।

ਗਲਫ ਨਿਊਜ਼ ਮੁਤਾਬਕ ਦੁਬਈ ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਬੀਤੇ ਉਹਨਾਂ ਨੂੰ ਇਕ ਫੋਨ ਕਾਲ ਆਇਆ, ਜਿਸ ਵਿਚ ਸ਼ਖਸ ਨੇ ਆਪਣੀ ਦੂਜੀ ਪਤਨੀ ਦੇ ਘਰ ਜਾਣ ਦੇ ਲਈ ਕਰਫਿਊ ਪਾਸ ਮੰਗਿਆ ਸੀ। ਅਸਲ ਵਿਚ ਦੁਬਈ ਪੁਲਸ ਚੀਫ ਇਕ ਰੇਡੀਓ ਪ੍ਰੋਗਰਾਮ ਵਿਚ ਮੌਜੂਦ ਸਨ, ਜਿਥੇ ਉਹ ਕੋਰੋਨਾਵਾਇਰਸ ਤੇ ਲਾਕਡਾਊਨ ਨਾਲ ਸਬੰਧਤ ਸੂਚਨਾਵਾਂ ਦੇ ਰਹੇ ਸਨ। ਇਸ ਪ੍ਰੋਗਰਾਮ ਵਿਚ ਕਾਲਰਸ ਦੇ ਸਵਾਲ ਪੁੱਛਣ ਦੀ ਸੁਵਿਧਾ ਸੀ। ਇਸ ਦੌਰਾਨ ਇਕ ਵਿਅਕਤੀ ਨੇ ਸਵਾਲ ਕੀਤਾ ਕਿ ਕੀ ਉਸ ਨੂੰ ਦੂਜੀ ਪਤਨੀ ਨਾਲ ਮਿਲਣ ਲਈ ਕਰਫਿਊ ਪਾਸ ਮਿਲ ਸਕਦਾ ਹੈ।

ਸਵਾਲ ਸੁਣ ਕੇ ਹੱਸਣ ਲੱਗੇ ਪੁਲਸ ਮੁਖੀ
ਉਸ ਵਿਅਕਤੀ ਦਾ ਇਹ ਸਵਾਲ ਸੁਣ ਕੇ ਰੇਡੀਓ 'ਤੇ ਲਾਈਵ ਮੌਜੂਦ ਦੁਬਈ ਟ੍ਰੈਫਿਕ ਪੁਲਸ ਦੇ ਚੀਫ ਬ੍ਰਿਗੇਡੀਅਰ ਸੈਫ ਸੁਹੈਰ ਅਲ ਮਾਜਰੋਈ ਵੀ ਹੱਸਣ ਲੱਗ ਗਏ। ਉਹਨਾਂ ਨੇ ਅੱਗੇ ਕਿਹਾ ਕਿ ਇਹ ਤਾਂ ਦੂਜੀ ਪਤਨੀ ਨਾਲ ਨਾ ਮਿਲਣ ਦਾ ਇਕ ਚੰਗਾ ਬਹਾਨਾ ਹੈ ਕਿ ਤੁਹਾਡੇ ਕੋਲ ਪਾਸ ਹੀ ਨਹੀਂ ਹੈ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਫਿਲਹਾਲ ਅਜਿਹੇ ਮਾਮਲਿਆਂ ਵਿਚ ਪਰਮਿਟ ਨਹੀਂ ਦਿੱਤਾ ਜਾ ਰਿਹਾ। ਕੁਝ ਦਿਨ ਤੁਸੀਂ ਇਕੋ ਪਤਨੀ ਨਾਲ ਰਹੋ, ਇੰਝ ਹੀ ਕੰਮ ਚਲਾ ਲਓ।


Baljit Singh

Content Editor

Related News