ਦੁਬਈ 'ਚ ਭਾਰਤੀ ਮੂਲ ਦੇ 4 ਸਾਲਾ ਬੱਚੇ ਨੇ ਸੈਂਟਾ ਬਣ ਵੰਡੇ ਤੋਹਫੇ

12/26/2019 1:23:41 PM

ਦੁਬਈ (ਭਾਸ਼ਾ): ਦੁਬਈ ਵਿਚ ਕ੍ਰਿਸਮਸ ਮੌਕੇ 4 ਸਾਲਾ ਭਾਰਤੀ ਮੁੰਡੇ ਨੇ ਸੈਂਟਾ ਬਣ ਕੇ ਸ਼ਾਨਦਾਰ ਕੰਮ ਕੀਤਾ। ਇਸ ਭਾਰਤੀ ਮੁੰਡੇ ਨੇ ਸੈਂਟਾ ਬਣ ਕੇ ਬਲੂ-ਕਾਲਰ ਵਰਕਰਾਂ ਵਿਚ ਭੋਜਨ ਅਤੇ ਤੋਹਫੇ ਵੰਡੇ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਇਹ ਪ੍ਰੋਗਰਾਮ ਮੀਰਾਨ ਹੋਟਵਾਨੀ ਅਤੇ ਉਸ ਦੇ ਪਰਿਵਾਰ ਨੇ ਮਨਖੂਲ ਖੇਤਰ ਵਿਚ ਆਪਣੀ ਰਿਹਾਇਸ਼ 'ਤੇ ਇਕੱਠੇ ਮਿਲ ਕੇ ਆਯੋਜਿਤ ਕੀਤਾ।ਇੱਥੇ ਮੁੰਡੇ ਨੇ 4 ਤੋਂ 8 ਸਾਲ ਦੀ ਉਮਰ ਦੇ ਆਪਣੇ ਦੋਸਤਾਂ ਸਮੇਤ ਸਫਾਈ ਕਰਮੀਆਂ, ਡਰਾਈਵਰਾਂ, ਘਰੇਲੂ ਸਹਾਇਕਾਂ ਅਤੇ ਟੀਚਰਾਂ ਦੀ ਮੇਜ਼ਬਾਨੀ ਕੀਤੀ। ਉਸ ਦੀ ਮਾਂ ਗੌਰੀ ਮੇਘਾਨੀ ਨੇ ਖਲੀਜ਼ ਟਾਈਮਜ਼ ਨੂੰ ਦੱਸਿਆ,''ਉਹ ਕਾਫੀ ਸਮੇਂ ਤੋਂ ਇਸ ਪਾਰਟੀ ਦੀ ਤਿਆਰੀ ਕਰ ਰਿਹਾ ਸੀ। ਇਸ ਲਈ ਉਹ ਸਾਡੀ ਇਮਾਰਤ ਦੇ 14 ਪਰਿਵਾਰਾਂ ਤੱਕ ਪਹੁੰਚ ਗਿਆ ਸੀ। ਇਹ ਸਾਰੇ ਪਰਿਵਾਰ ਵੀ ਯੋਗਦਾਨ ਦੇਣ ਲਈ ਸ਼ਾਮਲ ਹੋਏ ਅਤੇ ਉਹਨਾਂ ਨੇ ਲੱਗਭਗ 50 ਕਾਮਿਆਂ ਦੇ ਲਈ ਭੋਜਨ ਅਤੇ ਲੋੜੀਂਦਾ ਸਾਮਾਨ ਪੈਕ ਕੀਤਾ।''

PunjabKesari

ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਪੁਰਸ਼ਾਂ ਅਤੇ ਔਰਤਾਂ ਲਈ ਦੋ ਤਰ੍ਹਾਂ ਦੇ ਤੋਹਫੇ ਵਾਲੇ ਬਕਸੇ ਤਿਆਰ ਕੀਤੇ। ਪੁਰਸ਼ ਕਾਮਿਆਂ ਨੂੰ ਦਿੱਤੇ ਗਏ ਬਕਸੇ ਵਿਚ ਰੇਜ਼ਰਜ਼ ,ਦਾਲ, ਚੌਲ, ਨੂਡਲਜ਼, ਚਾਕਲੇਟ, ਕੂਕੀਜ਼, ਟੂਥਪੇਸਟ, ਟੂਥਬੁਰਸ਼, ਬਿਰਿਆਨੀ, ਜੂਸ ਅਤੇ ਬਿਸਕੁੱਟ ਸਨ ਜਦਕਿ ਔਰਤਾਂ ਵਾਲੇ ਬਕਸੇ ਵਿਚ ਨੇਲ ਪਾਲਿਸ਼, ਸਾਬਣ, ਪਰਫਿਊਮ, ਪਾਸਤਾ, ਚਿਪਸ, ਮਿਕਸ ਚਾਕਲੇਟਜ਼, ਮਗ, ਨੂਡਲਜ਼ ਅਤੇ ਹੇਅਰ ਕਲਿੱਪ ਸਨ। ਸੈਂਟਾ ਦੀ ਡਰੈੱਸ ਪਹਿਨੇ ਮੀਰਾਨ ਨੇ ਆਪਣੇ ਦੋਸਤਾਂ ਸਮੇਤ ਕਾਮਿਆਂ ਦਾ ਸਵਾਗਤ ਕੀਤਾ।

ਮੀਰਾਨ ਨੇ ਕਿਹਾ,''ਮੇਰੇ ਦੋਸਤ ਕ੍ਰਿਸ਼ਾ, ਆਸ਼ੀ ਕਬੀਰ, ਹਰੁਤਵੀ, ਮਾਯਰਾ, ਬੇਬੀ ਮੀਰਾਨ ਅਤੇ ਟਵੀਸ਼ਾ ਨੇ ਇਸ ਪਾਰਟੀ ਨੂੰ ਕਾਰਕੁੰਨਾਂ ਤੱਕ ਪਹੁੰਚਾਉਣ ਵਿਚ ਮੇਰੀ ਮਦਦ ਕੀਤੀ। ਅਸੀਂ ਉਹਨਾਂ ਲਈ ਇਸ ਤਰ੍ਹਾਂ ਦੀ ਪਾਰਟੀ ਕਰਦੇ ਰਹਾਂਗੇ।'' ਇਸ ਦੇ ਇਲਾਵਾ ਮੀਰਾਨ ਆਪਣੇ ਪਿਤਾ ਦੇ ਦਫਤਰ ਗਿਆ ਅਤੇ ਉੱਥੇ ਵੀ ਕਰਮਚਾਰੀਆਂ ਨੂੰ ਕੂਕੀਜ਼ ਅਤੇ ਚਾਕਲੇਟਾਂ ਵੰਡੀਆਂ।


Vandana

Content Editor

Related News