ਹਸਪਤਾਲ ''ਚ ਭਰਤੀ ਮੁਸ਼ੱਰਫ ਨੇ ਜਾਰੀ ਕੀਤਾ ਵੀਡੀਓ ਸੰਦੇਸ਼

Friday, Dec 06, 2019 - 01:28 PM (IST)

ਹਸਪਤਾਲ ''ਚ ਭਰਤੀ ਮੁਸ਼ੱਰਫ ਨੇ ਜਾਰੀ ਕੀਤਾ ਵੀਡੀਓ ਸੰਦੇਸ਼

ਦੁਬਈ/ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਖਰਾਬ ਸਿਹਤ ਕਾਰਨ ਇਨੀਂ ਦਿਨੀਂ ਦੁਬਈ ਦੇ ਹਸਪਤਾਲ ਵਿਚ ਭਰਤੀ ਹਨ। ਦੇਸ਼ਧ੍ਰੋਹ ਅਤੇ ਸੰਵਿਧਾਨ ਦੀ ਉਲੰਘਣਾ ਜਿਹੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਸ਼ੱਰਫ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨਾਲ ਅਨਿਆਂ ਹੋ ਰਿਹਾ ਹੈ। ਆਪਣੇ ਸੰਦੇਸ਼ ਵਿਚ ਮੁਸ਼ੱਰਫ ਨੇ ਕੇਸ ਦੀ ਸੁਣਵਾਈ ਲਈ ਦੁਬਈ ਆ ਕੇ ਉਨ੍ਹਾਂ ਦਾ ਬਿਆਨ ਦਰਜ ਕਰਨ ਦੀ ਅਪੀਲ ਕੀਤੀ।

ਦੇਸ਼ਧ੍ਰੋਹ ਦੇ ਦੋਸ਼ਾਂ ਨੂੰ ਸਿਰ ਤੋਂ ਖਾਰਿਜ ਕਰਦੇ ਹੋਏ ਮੁਸ਼ੱਰਫ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਦੇਸ਼ ਦੀ ਸੇਵਾ ਕੀਤੀ ਹੈ। ਮੁਸ਼ੱਰਫ ਨੇ ਕਿਹਾ,''ਮੇਰੇ 'ਤੇ ਗੱਦਾਰੀ ਦੇ ਜਿਹੜੇ ਦੋਸ਼ ਲਗਾਏ ਗਏ ਹਨ, ਮੇਰੀ ਸਮਝ ਵਿਚ ਪੂਰੀ ਤਰ੍ਹਾਂ ਗਲਤ ਹਨ। ਮੈਂ 10 ਸਾਲ ਤੱਕ  ਦੇਸ਼ ਦੀ ਸੇਵਾ ਕੀਤੀ ਹੈ। ਮੈਂ ਲੜਾਈ ਲੜੀ ਹੈ। ਮੇਰੇ ਖਿਆਲ ਨਾਲ ਮੇਰੇ 'ਤੇ ਦੇਸ਼ ਨਾਲ ਗੱਦਾਰੀ ਕਰਨ ਦਾ ਕੋਈ ਕੇਸ ਨਹੀਂ ਬਣਦਾ।''

 

ਮੁਸ਼ੱਰਫ ਨੇ ਹਸਪਤਾਲ ਤੋਂ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਕਿਹਾ,''ਮੈਂ ਹਸਪਤਾਲ ਆਉਂਦਾ ਰਹਿੰਦਾ ਹਾਂ। ਪਹਿਲਾਂ ਵੀ ਕਈ ਵਾਰ ਚੈਕਅੱਪ ਲਈ ਆਇਆ ਹਾਂ। ਤੁਸੀਂ ਖੁਦ ਦੇਖੋ ਮੇਰੀ ਹਾਲਤ ਕੀ ਹੈ। ਮੈਨੂੰ ਬਲੈਕਆਊਟ (ਬੇਹੋਸ਼ ਹੋ ਜਾਣਾ) ਹੋਇਆ, ਜਿਸ ਮਗਰੋਂ ਮੈਨੂੰ ਇੱਥੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮੇਰੀ ਹਾਲਤ ਠੀਕ ਨਹੀਂ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਮੇਰਾ ਬਿਆਨ ਦਰਜ ਹੋਵੇ ਅਤੇ ਕੇਸ ਦੀ ਸੁਣਵਾਈ ਹੋਵੇ। ਦੁਬਈ ਆ ਕੇ ਮੇਰਾ ਬਿਆਨ ਦਰਜ ਕੀਤਾ ਜਾਵੇ।'' 

ਇਸ ਤੋਂ ਪਹਿਲਾਂ 28 ਨਵੰਬਰ ਨੂੰ ਵਿਸ਼ੇਸ਼ ਅਦਾਲਤ ਨੇ ਮੁਸ਼ੱਰਫ ਨੂੰ ਬਿਆਨ ਦਰਜ ਕਰਾਉਣ ਦਾ ਆਦੇਸ਼ ਦਿੱਤਾ ਸੀ। ਅਦਾਲਤ ਨੇ ਮੁਸ਼ੱਰਫ ਦੇ ਵਕੀਲ ਨੂੰ ਕਿਹਾ ਸੀ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਮੁਸ਼ੱਰਫ ਜਦੋਂ ਵੀ ਚਾਹੁਣ ਆਪਣਾ ਬਿਆਨ ਦਰਜ ਕਰਾ ਸਕਦੇ ਹਨ। 5 ਦਸੰਬਰ ਤੋਂ ਇਸ ਕੇਸ 'ਤੇ ਰੋਜ਼ਾਨਾ ਸੁਣਵਾਈ ਹੋਵੇਗੀ।


author

Vandana

Content Editor

Related News