19 ਭਾਰਤੀ 3 ਹਫਤੇ ਤੋਂ ਦੁਬਈ ਹਵਾਈ ਅੱਡੇ ''ਤੇ ਅਟਕੇ

04/13/2020 5:28:33 PM

ਦੁਬਈ (ਭਾਸ਼ਾ): ਕੋਵਿਡ-19 ਮਹਾਮਾਰੀ ਕਾਰਨ ਸੁਰੱਖਿਆ ਦੇ ਤਹਿਤ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਇਸ ਦੌਰਾਨ ਖਬਰ ਆਈ ਹੈ ਕਿ 19 ਭਾਰਤੀ 3 ਹਫਤੇ ਤੋਂ ਦੁਬਈ ਹਵਾਈ ਅੱਡੇ 'ਤੇ ਫਸੇ ਹੋਏ ਹਨ। ਕਿਉਂਕਿ ਭਾਰਤ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਦੇਸ਼ ਵਿਚ ਅੰਦਰ ਆਉਣ ਵਾਲੀਆਂ ਉਡਾਣਾਂ ਦਾ ਸੰਚਾਲਨ ਰੋਕਿਆ ਹੋਇਆ ਹੈ। ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇਹਨਾਂ ਵਿਅਕਤੀਆਂ ਨੇ ਕੁਝ ਦਿਨ ਪਹਿਲਾਂ ਹੀ ਇਹ ਮਾਮਲਾ ਹਵਾਈ ਅੱਡੇ ਦੀ ਬੈਂਚ ਸਾਹਮਣੇ ਰੱਖਿਆ। ਗਲਫ ਨਿਊਜ਼ ਨੇ ਐਤਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਕਿ 21 ਮਾਰਚ ਨੂੰ ਉਹਨਾਂ ਦਾ ਕੋਵਿਡ-19 ਦਾ ਪਰੀਖਣ ਕੀਤਾ ਗਿਆ ਅਤੇ ਇਹ ਨਕਰਾਤਮਕ ਪਾਇਆ ਗਿਆ, ਜਿਸ ਮਗਰੋਂ ਉਹਨਾਂ ਨੂੰ 25 ਮਾਰਚ ਨੂੰ ਦੁਬਈ ਇੰਟਰਨੈਸ਼ਨਲ ਹਵਾਈ ਅੱਡੇ ਦੇ ਹੋਟਲ ਵਿਚ ਟਰਾਂਸਫਰ ਕਰ ਦਿੱਤਾ ਗਿਆ। ਉਦੋਂ ਤੋਂ ਉਹ ਉੱਥੇ ਹੀ ਹਨ। 

ਯਾਤਰੀਆਂ ਵਿਚ 37 ਸਾਲ ਦੇ ਅਰੂਣ ਸਿੰਘ ਹਨ ਜਿਹਨਾਂ ਨੇ 22 ਮਾਰਚ ਨੂੰ ਅਹਿਮਦਾਬਾਦ ਜਾਣ ਵਾਲੀ ਐਮੀਰੇਟਸ ਦੀ ਫਲਾਈਟ ਵਿਚ ਸਵਾਰ ਹੋਣਾ ਸੀ ਪਰ ਉਹ ਵੇਟਿੰਗ ਰੂਮ ਵਿਚ ਸੌਂ ਗਏ ਸਨ ਅਤੇ ਕੁਝ ਹੀ ਮਿੰਟਾਂ ਵਿਚ ਆਖਰੀ ਕਾਲ ਕਰਨ ਤੋਂ ਖੁੰਝ ਗਏ ਸਨ। ਸੰਯੁਕਤ ਅਰਬ ਅਮੀਰਾਤ ਦੇ ਇਕ ਬੈਂਕ ਵਿਚ ਆਈ.ਟੀ. ਪੇਸ਼ੇਵਰ ਸਿੰਘ ਨੇ ਕਿਹਾ,''ਜਦੋਂ ਤੋਂ ਮੈਂ ਇੱਥੇ ਹਾਂ ਉਦੋਂ ਤੋਂ ਸਿਰਫ ਖਾਣਾ ਖਾ ਰਿਹਾ ਹਾਂ ਅਤੇ ਸੌਂ ਰਿਹਾ ਹਾਂ। ਮੈਂ ਇੱਥੇ ਆਰਾਮ ਨਾਲ ਰਹਿ ਰਿਹਾ ਹਾਂ ਪਰ ਘਰ ਜਾਣ ਲਈ ਉਤਸੁਕ ਹਾਂ।'' ਹੋਰ ਫਸੇ ਹੋਏ ਯਾਤਰੀਆਂ ਦੇ ਉਲਟ ਸਿੰਘ ਕੋਲ ਯੂ.ਏ.ਈ. ਰੈਜੀਡੈਂਸੀ ਵੀਜ਼ਾ ਧਾਰਕ ਹੈ ਪਰ ਵੀਜ਼ਾ ਰੱਦ ਹੋਣ ਦੇ ਕਰਨ ਉਹ ਹਵਾਈ ਅੱਡੇ ਤੋਂ ਬਾਹਰ ਨਹੀਂ ਨਿਕਲ ਸਕਦੇ। 

ਇਕ ਹੋਰ ਯਾਤਰੀ ਦੀਪਕ ਗੁਪਤਾ ਜੋ 18 ਮਾਰਚ ਤੋਂ ਫਸੇ ਹੋਏ ਸਨ ਨੇ ਕਿਹਾ ਕਿ ਉਹ ਨਵੀਂ ਦਿੱਲੀ ਵਿਚ ਆਪਣੀ ਗਰਭਵਤੀ ਪਤਨੀ ਦੇ ਬਾਰੇ ਵਿਚ ਚਿੰਤਤ ਸਨ। ਗਲਫ ਇਸ ਵਿਚ ਯੂ.ਏ.ਈ. ਵਿਚ ਭਾਰਤ ਦੇ ਰਾਜਦੂਤ ਪਵਨ ਕਪੂਰ ਨੇ ਸ਼ਨੀਵਾਰ ਨੂੰ ਗਲਫ ਨਿਊਜ਼ ਨੂੰ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਮਿਸ਼ਨਾਂ ਨੂੰ ਆਪਣੀ ਸਰਕਾਰ ਦੇ ਨਿਰਦੇਸ਼ਾਂ ਦਾ ਇੰਤਜ਼ਾਰ ਸੀ ਜਦੋਂ ਯਾਤਰਾ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ।


Vandana

Content Editor

Related News