ਸੈਨ ਡਿਏਗੋ ''ਚ ਨਸ਼ੀਲੇ ਪਦਾਰਥ ਅਤੇ ਬਾਰੂਦ ਜ਼ਬਤ, 3 ਵਿਅਕਤੀ ਗ੍ਰਿਫ਼ਤਾਰ
Thursday, Nov 26, 2020 - 10:15 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸੰਯੁਕਤ ਰਾਜ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਤਿੰਨ ਵਿਅਕਤੀਆਂ ਨੂੰ ਮਾਫੀਆ ਗਰੁੱਪ "ਸਿਨਾਲੋਆ ਕਾਰਟੈਲ" ਲਈ ਭਾਰੀ ਮਾਤਰਾ ਵਿਚ ਨਾਜਾਇਜ਼ ਨਸ਼ੇ ਅਤੇ ਬਾਰੂਦ ਦੀ ਸਮੱਗਲਿੰਗ ਦੱਖਣੀ ਕੈਲੀਫੋਰਨੀਆ ਵਿੱਚ ਕਰਨ ਲਈ ਗ੍ਰਿਫ਼ਤਾਰ ਕੀਤਾ ਹੈ।
ਕੈਲੀਫੋਰਨੀਆ ਦੇ ਦੱਖਣੀ ਜ਼ਿਲ੍ਹੇ ਲਈ ਯੂ. ਐੱਸ. ਦੇ ਅਟਾਰਨੀ ਰੌਬਰਟ ਬ੍ਰੈਵਰ ਅਨੁਸਾਰ ਦੋਸ਼ੀਆਂ ਕੋਲੋਂ 3.5 ਮਿਲੀਅਨ ਡਾਲਰ ਦੀ ਨਕਦੀ, ਕੋਕੀਨ, ਫੈਂਟਨੈਲ ਅਤੇ ਅਸਲਾ ਆਦਿ ਬਰਾਮਦ ਕੀਤਾ ਗਿਆ ਹੈ। ਡੀ. ਈ. ਏ. ਦੇ ਸਪੈਸ਼ਲ ਏਜੰਟ ਚਾਰਜ ਜੌਨ ਡਬਲਯੂ ਕੈਲਰੀ ਨੇ ਇਸ ਕਾਰਵਾਈ ਨੂੰ ਸੈਨ ਡੀਏਗੋ ਵਿਚ ਕੰਮ ਕਰ ਰਹੇ ਮੈਕਸੀਕਨ ਕਾਰਟੇਲਜ਼ ਦੀ ਹਾਰ ਦੱਸਿਆ ਹੈ, ਜਿਸ ਨਾਲ ਅਮਰੀਕਾ ਵਿੱਚ ਵੱਡਾ ਖ਼ਤਰਾ ਟਲ ਗਿਆ ਹੈ। ਇਹ ਤਿੰਨ ਵਿਅਕਤੀ ਜਿਨ੍ਹਾਂ ਵਿਚੋਂ ਦੋ ਮੈਕਸੀਕੋ ਦੇ ਟਿਜੁਆਨਾ ਅਤੇ ਇਕ ਕੈਲੀਫੋਰਨੀਆ ਦੇ ਚੁਲਾਵਿਸਟਾ ਨਾਲ ਸੰਬੰਧਿਤ ਹਨ, ਨੂੰ ਮੰਗਲਵਾਰ ਦੇ ਦਿਨ ਕੈਲੀਫੋਰਨੀਆ ਦੀ ਸੰਘੀ ਅਦਾਲਤ ਵਿਚ ਦੋਸ਼ੀ ਠਹਿਰਾਇਆ ਗਿਆ ਸੀ।
ਸੰਯੁਕਤ ਰਾਜ ਦੇ ਅਟਾਰਨੀ ਅਨੁਸਾਰ ਉਨ੍ਹਾਂ ਨੂੰ ਸੈਨ ਡਿਏਗੋ ਜੇਲ੍ਹ ਤੋਂ ਸੰਯੁਕਤ ਰਾਜ ਦੀ ਫੈਡਰਲ ਹਿਰਾਸਤ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਫਿਰ ਕੈਲੀਫੋਰਨੀਆ ਦੇ ਜੱਜ ਕੋਲ ਪੇਸ਼ ਕੀਤੇ ਜਾਣਗੇ। ਯੂ. ਐੱਸ. ਦੇ ਅਟਾਰਨੀ ਅਨੁਸਾਰ ਮੰਗਲਵਾਰ ਨੂੰ ਐਲਾਨੀਆਂ ਗਈਆਂ ਇਹ ਗ੍ਰਿਫ਼ਤਾਰੀਆਂ ਪੰਜ ਸਾਲ ਦੀ ਜਾਂਚ ਦਾ ਹਿੱਸਾ ਹਨ, ਜਿਸ ਨਾਲ “ਸਿਨਾਲੋਆ ਕਾਰਟੈਲ ਦੇ ਵਿਸ਼ਵਵਿਆਪੀ ਕਾਰਜਾਂ ਉੱਤੇ ਮਹੱਤਵਪੂਰਣ ਪ੍ਰਭਾਵ ਪਿਆ ਹੈ।