ਸਕਾਟਲੈਂਡ ''ਚ ਸ਼ੁਰੂ ਹੋਏ ਡਰਾਪ-ਇਨ ਕੋਵਿਡ ਟੀਕਾਕਰਨ ਕਲੀਨਿਕ

Tuesday, Jul 06, 2021 - 05:29 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਕਾਟਲੈਂਡ ਦੇ ਸਾਰੇ ਸਿਹਤ ਬੋਰਡਾਂ ਵੱਲੋਂ ਡਰਾਪ-ਇਨ ਕੋਰੋਨਾ ਵਾਇਰਸ ਟੀਕਾਕਰਨ ਕਲੀਨਿਕ ਸ਼ੁਰੂ ਕੀਤੇ ਗਏ ਹਨ। ਸੋਮਵਾਰ ਤੋਂ ਸ਼ੁਰੂ ਕੀਤੇ ਗਏ ਇਹਨਾਂ ਨਵੇਂ ਵੈਕਸੀਨ ਕੇਂਦਰਾਂ ਵਿਚ, 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਕੋਰੋਨਾ ਵੈਕਸੀਨ ਲਗਵਾ ਸਕਦਾ ਹੈ।

ਇਸ ਦੇ ਇਲਾਵਾ ਸਕਾਟਿਸ਼ ਐਂਬੂਲੈਂਸ ਸਰਵਿਸ ਵੱਲੋਂ ਚਲਾਈਆਂ ਜਾਂਦੀਆਂ ਮੋਬਾਈਲ ਟੀਕਾਕਰਨ ਇਕਾਈਆਂ ਵੀ 2 ਹਫ਼ਤਿਆਂ ਦੀ ਮਿਆਦ ਲਈ ਐਡਿਨਬਰਾ ਅਤੇ ਗਲਾਸਗੋ ਵਿਚ ਸਥਾਨਕ ਕਮਿਊਨਿਟੀਆਂ ਅਤੇ ਸਿਟੀ ਸੈਂਟਰ ਸਥਾਨਾਂ ਦਾ ਦੌਰਾ ਕਰਨਗੀਆਂ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਕਿਹਾ ਕਿ ਮੌਜੂਦਾ ਸਮੇਂ ਮਹਾਂਮਾਰੀ ਨੂੰ ਵਧਣ ਤੋਂ ਰੋਕਣ ਲਈ ਬਹੁਤ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਾਉਣਾ ਹੈ।
 


cherry

Content Editor

Related News