ਸਰਹੱਦ ਪਾਰ: ਹੈਰੋਇਨ ਲੈ ਕੇ ਜਾ ਰਿਹਾ ਡਰੋਨ ਪਾਕਿ ਦੇ ਪਿੰਡ ਰਸੂਲਪੁਰਾ ’ਚ ਡਿੱਗਾ!

Saturday, Jul 08, 2023 - 11:03 AM (IST)

ਸਰਹੱਦ ਪਾਰ: ਹੈਰੋਇਨ ਲੈ ਕੇ ਜਾ ਰਿਹਾ ਡਰੋਨ ਪਾਕਿ ਦੇ ਪਿੰਡ ਰਸੂਲਪੁਰਾ ’ਚ ਡਿੱਗਾ!

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਬੀਤੇ ਦਿਨ ਤੜਕਸਾਰ ਲਗਭਗ 4 ਵਜੇ ਭਾਰਤ ਨਾਲ ਲੱਗਦੀ ਸਰਹੱਦ ਕੋਲ ਪਾਕਿਸਤਾਨ ਦੇ ਸੂਬੇ ਪੰਜਾਬ ਦੇ ਪਿੰਡ ਰਸੂਲਪੁਰਾ ਵਿਚ ਇਕ ਡਰੋਨ ਕਿਸਾਨ ਦੇ ਖੇਤਾਂ ਵਿਚ ਡਿੱਗ ਗਿਆ। ਡਰੋਨ ਡਿੱਗਣ ਦੀ ਜਾਣਕਾਰੀ ਜਦ ਲੋਕਾਂ ਨੇ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਡਰੋਨ ਨਾਲ ਬੰਨੀ 6 ਕਿੱਲੋਂ ਹੈਰੋਇਨ ਅਤੇ ਹੋਰ ਸਾਮਾਨ ਆਪਣੇ ਕਬਜ਼ੇ ਵਿਚ ਲੈ ਕੇ ਚੱਲੇ ਗਈ, ਜਿਸ ਕਿਸਾਨ ਦੇ ਖੇਤ ਵਿਚ ਡਰੋਨ ਡਿੱਗਾ, ਉਸ ਦਾ ਨਾਂ ਰੋਜਦਾਰ ਖ਼ਾਨ ਹੈ।

ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ

ਪੁਲਸ ਨੇ ਇਸ ਮਾਮਲੇ ਵਿਚ ਚੁੱਪੀ ਧਾਰੀ ਹੋਈ ਹੈ। ਲੋਕਾਂ ਨੇ ਜਦ ਪੁਲਸ ਤੋਂ ਪੁੱਛਿਆ ਕਿ ਇਹ ਡਰੋਨ ਕਿੱਥੋਂ ਉਡਿਆ ਸੀ ਅਤੇ ਕਿੱਥੇ ਜਾਣਾ ਸੀ ਤਾਂ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਆਪਣਾ ਮੂੰਹ ਬੰਦ ਰੱਖਣ ਨੂੰ ਕਹਿ ਦਿੱਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਇਰਿੰਗ, ਗੈਂਗਸਟਰ ਅਰਸ਼ਦੀਪ ਦੇ ਲੱਗੀ ਗੋਲ਼ੀ

ਸਥਾਨਕ ਲੋਕਾਂ ਦਾ ਸ਼ੱਕ ਹੈ ਕਿ ਇਹ ਡਰੋਨ ਪਾਕਿਸਤਾਨ ਤੋਂ ਹੈਰੋਇਨ ਲੈ ਕੇ ਭਾਰਤ ਜਾ ਰਿਹਾ ਸੀ ਅਤੇ ਰਸਤੇ ਵਿਚ ਹੀ ਡਿੱਗ ਗਿਆ। ਜਿਸ ਇਲਾਕੇ ਵਿਚ ਇਹ ਡਰੋਨ ਡਿੱਗਾ, ਉਹ ਇਲਾਕਾ ਭਾਰਤੀ ਦੇ ਜ਼ਿਲ੍ਹਾ ਤਰਨਤਾਰਨ ਦੇ ਸਾਹਮਣੇ ਪੈਂਦਾ ਹੈ। ਇਸ ਸਬੰਧੀ ਲੋਕਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਇਸ ਤਰ੍ਹਾਂ ਦੇ ਕੰਮ ਕਰ ਕੇ ਪਾਕਿਸਤਾਨੀ ਲੋਕਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਰਹੀ ਹੈ ਅਤੇ ਪੁਲਸ ਵੀ ਉਸ ਦਾ ਸਾਥ ਦੇ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਵੱਢਿਆ, ਵਾਰਦਾਤ ਤੋਂ ਪਹਿਲਾਂ ਬਣਾਈ ਵੀਡੀਓ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News