…ਹੁਣ ਇਟਲੀ ''ਚ ਨਸ਼ੇ ਕਰ ਜਾਂ ਮੋਬਾਇਲ ਵਰਤਦੇ ਸਮੇਂ ਵਾਹਨ ਚਲਾਉਣ ਵਾਲਿਆਂ ਦੀ ਨਹੀਂ ਖੈਰ
Thursday, Jun 22, 2023 - 02:17 AM (IST)

ਰੋਮ (ਦਲਵੀਰ ਕੈਂਥ, ਟੇਕਚੰਦ ਜਗਤਪੁਰੀ) : ਇਟਲੀ 'ਚ ਹਜ਼ਾਰਾਂ ਸੜਕ ਹਾਦਸੇ ਨਸ਼ਿਆਂ ਜਾਂ ਮੋਬਾਇਲ ਫੋਨਾਂ ਦੀ ਵਰਤੋਂ ਕਰ ਵਾਹਨ ਚਲਾਉਂਦੇ ਸਮੇਂ ਹੋ ਰਹੇ ਹਨ। ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਰਹੀ ਸੀ, ਜਿਸ ਤਹਿਤ ਇਟਲੀ ਦੇ ਉਪ-ਪ੍ਰਧਾਨ ਮੰਤਰੀ ਮਤਿਓ ਸਲਵਿਨੀ ਨੇ ਇਹ ਮਤਾ ਰੱਖਿਆ ਸੀ ਕਿ ਨਸ਼ਿਆਂ ਜਾਂ ਮੋਬਾਇਲਾਂ ਨਾਲ ਹੋ ਰਹੇ ਸੜਕ ਹਾਦਸੇ ਰੋਕਣ ਲਈ ਹਾਈਵੇ ਕੋਡ ਕਾਨੂੰਨ ਨੂੰ ਸਖ਼ਤ ਕੀਤਾ ਜਾਵੇ, ਜਿਸ ਤਹਿਤ ਹੁਣ ਨਸ਼ੇ ਜਾਂ ਮੋਬਾਇਲ ਨਾਲ ਪ੍ਰਭਾਵਿਤ ਹੋ ਕੇ ਵਾਹਨ ਚਲਾਉਣ 'ਤੇ ਵਾਹਨ ਚਾਲਕ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਜਿਨ੍ਹਾਂ ਨੂੰ ਨਵੇਂ ਲਾਇਸੈਂਸ ਮਿਲੇ ਹਨ, ਉਹ 3 ਸਾਲਾਂ ਤੱਕ ਜ਼ਿਆਦਾ ਪਾਵਰ ਦਾ ਵਾਹਨ ਨਹੀਂ ਚਲਾ ਸਕਦੇ।
ਇਹ ਵੀ ਪੜ੍ਹੋ : ਚੱਲਦੀ ਟ੍ਰੇਨ 'ਚ ਖਾਣਾ ਖਾਣ ਮਗਰੋਂ ਵਿਦਿਆਰਥਣਾਂ ਦੀ ਵਿਗੜੀ ਹਾਲਤ, ਲੁਧਿਆਣਾ ਸਟੇਸ਼ਨ 'ਤੇ ਪਈਆਂ ਭਾਜੜਾਂ
ਰੱਦ ਕੀਤੇ ਲਾਇਸੈਂਸ ਵਾਲਾ ਵਿਅਕਤੀ ਜੇਕਰ ਮੁੜ ਲਾਇਸੈਂਸ ਲੈਂਦਾ ਹੈ ਤਾਂ ਉਸ ਉਪਰ ਨਸ਼ਿਆਂ ਦੇ ਸੇਵਨ ਕਰ ਵਾਹਨ ਚਲਾਉਣ ਦੀ ਸਖ਼ਤ ਮਨਾਹੀ ਹੋਵੇਗੀ। ਰੱਦ ਕਰਨ ਵਾਲੀ ਕਾਰਵਾਈ ਉਨ੍ਹਾਂ ਡਰਾਈਵਰਾਂ ਉਪਰ ਜਲਦੀ ਲਾਗੂ ਹੋ ਸਕਦੀ ਹੈ, ਜਿਨ੍ਹਾਂ ਕੋਲ ਪਹਿਲਾਂ ਹੀ ਗਲਤੀਆਂ ਕਾਰਨ ਲਾਇਸੈਂਸ ਦੇ ਪੁਆਇੰਟ 20 ਤੋਂ ਘੱਟ ਹਨ। ਕਾਰਵਾਈ ਮੌਕੇ ਪੁਆਇੰਟ ਘੱਟ ਹੋਣ ਕਾਰਨ ਲਾਇਸੈਂਸ 7 ਤੋਂ 15 ਦਿਨਾਂ ਤੱਕ ਮੁਅੱਤਲ ਹੁੰਦਾ ਹੈ। ਜੇਕਰ ਡਰਾਇਵਰ ਨੇ ਕਿਸੇ ਹਾਦਸੇ ਨੂੰ ਅੰਜਾਮ ਦਿੱਤਾ ਹੈ ਤਾਂ ਇਹ ਸਮਾਂ ਦੁੱਗਣਾ ਹੋ ਜਾਂਦਾ ਹੈ। ਇਸ ਮਤੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਲੋਕ ਵਾਹਨ ਦੁਆਰਾ ਵੱਡੇ ਅਪਰਾਧ ਕਰਦੇ ਜਾਂ ਕਤਲ ਕਰਦੇ ਹਨ, ਉਨ੍ਹਾਂ ਦਾ ਲਾਇਸੈਂਸ ਉਮਰ ਭਰ ਲਈ ਰੱਦ ਵੀ ਕੀਤਾ ਜਾ ਸਕਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਪ ਪ੍ਰਧਾਨ ਮੰਤਰੀ ਸਲਵੀਨੀ ਹਾਈਵੇ ਦੀ ਰਫਤਾਰ ਜਿਹੜੀ ਕਿ ਪਹਿਲਾਂ 130 ਹੈ, ਉਸ ਵਿੱਚ ਵੀ ਵਾਧਾ ਕਰਨ ਲਈ ਮਤਾ ਲਿਆ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।