ਪੱਥਰੀ ਦੇ ਰਿਸਕ ਨੂੰ ਘਟਾਉਣ ''ਚ ''ਕਾਫੀ'' ਹੈ ਮਦਦਗਾਰ

09/05/2019 3:05:22 PM

ਲੰਡਨ— ਅਕਸਰ ਸਾਡੇ 'ਚੋਂ ਵਧੇਰੇ ਲੋਕ ਦਿਨ ਦੀ ਸ਼ੁਰੂਆਤ ਇਕ ਕੱਪ 'ਕਾਫੀ' ਨਾਲ ਕਰਦੇ ਹਨ। 'ਕਾਫ' ਪੀਣ ਵਾਲਿਆਂ ਨੂੰ ਇਸ ਦੇ ਕਈ ਫਾਇਦੇ ਮਿਲਦੇ ਹਨ। ਇਸ 'ਚ ਪਾਇਆ ਜਾਣ ਵਾਲਾ ਕੈਫੀਨ ਸਾਜੇ ਸਰੀਰ ਵਧੇਰੇ ਊਰਜਾ ਪ੍ਰਦਾਨ ਕਰਦਾ ਹੈ। ਇਸ ਨਾਲ ਸਰੀਰ ਦੀਆਂ ਕਈ ਘਾਤਕ ਬੀਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ। ਹਾਲ ਹੀ 'ਚ 'ਕਾਫੀ' ਪ੍ਰੇਮੀਆਂ 'ਤੇ ਕੀਤੇ ਇਕ ਰਿਸਰਚ ਨਾਲ ਖੋਜਕਾਰਾਂ ਨੂੰ ਪਤਾ ਲੱਗਿਆ ਹੈ ਕਿ 'ਕਾਫੀ' ਪੀਣ ਵਾਲਿਆਂ 'ਚ ਪਿਤੇ ਦੀ ਪੱਥਰੀ ਦਾ ਖਤਰਾ ਘੱਟ ਜਾਂਦਾ ਹੈ।

ਡੈਨਮਾਰਕ ਦੀ ਕੋਪੇਨਹੇਗਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ“ਅਸੀਂ ਇਸ ਤਰਕ ਨੂੰ ਪਰਖਿਆ ਹੈ ਕਿ 'ਕਾਫੀ' ਦੇ ਵਧੇਰੇ ਸੇਵਨ ਨਾਲ ਪੱਥਰੀ ਦੀ ਬੀਮਾਰੀ ਤੋਂ ਬਚਾਅ ਹੋ ਸਕਦਾ ਹੈ। ਇੰਟਰਨਲ ਮੈਡੀਸਨ ਦੇ ਜਰਨਲ 'ਚ ਪ੍ਰਕਾਸ਼ਤ ਖੋਜ 'ਚ 104,493 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਹੜੇ ਇਕ ਦਿਨ 'ਚ 6 ਕੱਪ 'ਕਾਫੀ' ਪੀਂਦੇ ਹਨ। ਅਜਿਹੇ ਲੋਕਾਂ 'ਚ ਪੱਥਰੀ ਦਾ ਖਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ 23 ਫੀਸਦੀ ਘੱਟ ਗਿਆ, ਜਿਹੜੇ ਕਾਫੀ ਨਹੀਂ ਪੀਂਦੇ। ਅਧਿਐਨ 'ਚ ਕਿਹਾ ਗਿਆ ਹੈ ਕਿ ਹਰ ਰੋਜ਼ ਇਕ ਵਧੇਰੇ ਕੱਪ 'ਕਾਫੀ' ਪੀਣ ਨਾਲ ਤਿੰਨ ਫੀਸਦੀ ਜੋਖਮ ਘੱਟਦਾ ਜਾਂਦਾ ਹੈ।


Baljit Singh

Content Editor

Related News