ਆਸਟਰੇਲੀਆ ''ਚ 18 ਸਾਲਾ ਲੜਕੇ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣੀ ਪੈ ਗਈ ਭਾਰੀ

01/14/2017 4:04:40 PM

ਬ੍ਰਿਸਬੇਨ— ਆਸਟਰੇਲੀਆ ਦੇ ਗੋਲਡ ਕੋਸਟ ਦੇ ਰਹਿਣ ਵਾਲੇ ਇਕ 18 ਸਾਲਾ ਲੜਕੇ ''ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਹਨ। ਨਸ਼ੇ ਦੀ ਹਾਲਤ ''ਚ ਲੜਕਾ ਆਪਣਾ ਸੰਤੁਲਨ ਗੁਆ ਬੈਠਾ ਅਤੇ ਕਾਰ ਬੇਕਾਬੂ ਹੋ ਕੇ ਘਰ ''ਚ ਬਣੇ ਇਕ ਸਵੀਮਿੰਗ ਪੂਲ ''ਚ ਜਾ ਡਿੱਗੀ। ਇਹ ਘਟਨਾ ਸ਼ੁੱਕਰਵਾਰ ਦੀ ਰਾਤ ਕੁਈਨਜ਼ਲੈਂਡ ਦੇ ਜੈਕੋਬਸ ਵੈਲਜ਼ ਰੋਡ ''ਤੇ ਤਕਰੀਬਨ 8 ਵਜ ਕੇ 30 ਮਿੰਟ ''ਤੇ ਵਾਪਰੀ। ਘਟਨਾ ਤੋਂ ਬਾਅਦ ਲੜਕੇ ਨੇ ਮੌਕੇ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਗ੍ਰਿ੍ਰਫਤਾਰ ਕਰ ਲਿਆ। 
ਲੜਕੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਨੇ ਉਸ ਦੇ ਸਾਹ ਦਾ ਟੈਸਟ ਲਿਆ ਅਤੇ ਉਸ ''ਤੇ ਨਸ਼ੇ ਦੀ ਹਾਲਤ ''ਚ ਗਲਤ ਢੰਗ ਨਾਲ ਗੱਡੀ ਚਲਾਉਣ ਦੇ ਦੋਸ਼ ਲਾਏ ਹਨ। ਹਾਲਾਂਕਿ ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਹੈ। ਘਟਨਾ ''ਚ ਦੋਸ਼ੀ ਲੜਕੇ ਦੀ ਕਾਰ ਵੀ ਨੁਕਸਾਨੀ ਗਈ, ਜਿਸ ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ। ਪੁਲਸ ਨੇ ਘਰ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ, ਜਿਸ ਦਾ ਜ਼ੁਰਮਾਨਾ ਦੋਸ਼ੀ ਲੜਕੇ ''ਤੇ ਲੱਗਾ ਹੈ।

Tanu

News Editor

Related News