1 ਹਫਤੇ ਵਿਚ ਮੌਤਾਂ ਦੇ ਅੰਕਡ਼ੇ ਹੋਏ ਦੁਗਣੇ, ਮਹਾਮਾਰੀ ਤੇਜ਼ੀ ਨਾਲ ਪਸਾਰ ਰਹੀ ਪੈਰ : WHO

04/02/2020 1:36:01 AM

ਵਾਸ਼ਿੰਗਟਨ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਬੁੱਧਵਾਰ ਨੂੰ ਆਖਿਆ ਕਿ ਉਹ ਕੋਰੋਨਾਵਾਇਰਸ ਮਹਾਮਾਰੀ ਵਿਸ਼ਵ ਪੱਧਰ 'ਤੇ ਫੈਲਣ ਅਤੇ ਹਾਲ ਹੀ ਵਿਚ ਤੇਜ਼ੀ ਨਾਲ ਵਧੇ ਮਾਮਲਿਆਂ 'ਤੇ ਉਹ ਚਿੰਤਤ ਹੈ। ਡਬਲਯੂ. ਐਚ. ਓ. ਦੇ ਪ੍ਰਮੁੱਖ ਟੇਡਰੋਸ ਐਡਹਾਨੋਮ ਘੇਬ੍ਰੇਯਾਸਸ ਨੇ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਪਿਛਲੇ ਹਫਤੇ ਮੌਤਾਂ ਦੀ ਗਿਣਤੀ ਦੁਗਣੀ ਹੋ ਗਈ ਹੈ ਅਤੇ ਕੁਝ ਦਿਨਾਂ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ 10 ਲੱਖ ਅਤੇ ਮਿ੍ਰਤਕਾਂ ਦੀ ਗਿਣਤੀ 50,000 ਹੋ ਪਾਰ ਤੱਕ ਪਹੁੰਚ ਸਕਦੀ ਹੈ।

PunjabKesari

ਦੱਸ ਦਈਏ ਕਿ ਪੂਰੀ ਦੁਨੀਆ ਵਿਚ ਹੁਣ ਤੱਕ ਇਸ ਮਹਾਮਾਰੀ ਨੇ 46,399 ਲੋਕਾਂ ਦੀ ਜਾਨ ਲੈ ਲਈ ਹੈ ਅਤੇ 9,25,053 ਪਾਜ਼ੇਟਿਵ ਮਾਮਲੇ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 193,431 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਹੁਣ ਤੱਕ ਸਭ ਤੋਂ ਜ਼ਿਆਦਾ ਮੌਤਾਂ ਦਾ ਅੰਕਡ਼ਾ ਯੂਰਪ ਦੇ ਦੇਸ਼ ਇਟਲੀ, ਸਪੇਨ, ਫਰਾਂਸ ਵਿਚ ਦਰਜ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਹੁਣ ਇਸ ਵਾਇਰਸ ਦਾ ਕੇਂਦਰ ਮੰਨੇ ਜਾਣ ਵਾਲੇ ਅਮਰੀਕਾ ਵਿਚ 4600 ਤੋਂ ਜ਼ਿਆਦਾ ਗਿਣਤੀ ਦਰਜ ਕੀਤੀ ਜਾ ਚੁੱਕੀ ਹੈ ਅਤੇ ਇਥੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2 ਲੱਖ ਤੋਂ ਪਾਰ ਪਹੁੰਚ ਚੁੱਕੀ ਹੈ, ਜਿਨ੍ਹਾਂ ਵਿਚੋਂ 8,805 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ।


Khushdeep Jassi

Content Editor

Related News