ਦੁਸਾਂਝ ਕਲਾਂ ਦੇ ਹਰਬਲਾਸ ਨੇ ਇਟਲੀ 'ਚ ਗੱਡੇ ਝੰਡੇ, ਇਲੈਕਟਰੋਂ ਤਕਨੀਕ ਡਿਪਲੋਮੇ 'ਚ ਲਏ 97% ਅੰਕ

Monday, Jul 12, 2021 - 04:08 PM (IST)

ਦੁਸਾਂਝ ਕਲਾਂ ਦੇ ਹਰਬਲਾਸ ਨੇ ਇਟਲੀ 'ਚ ਗੱਡੇ ਝੰਡੇ, ਇਲੈਕਟਰੋਂ ਤਕਨੀਕ ਡਿਪਲੋਮੇ 'ਚ ਲਏ 97% ਅੰਕ

ਰੋਮ (ਕੈਂਥ) ਸਿਆਣੇ ਕਹਿੰਦੇ ਹਨ ਕਿ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ।ਵਿਦੇਸ਼ਾਂ ਦੀ ਧਰਤੀ 'ਤੇ ਆ ਕੇ ਵੱਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਲਗਾਤਾਰ ਕਿਸੇ ਨਾ ਕਿਸੇ ਖੇਤਰ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ।ਇਟਲੀ ਵਿੱਚ 2 ਲੱਖ ਤੋਂ ਵੀ ਵੱਧ ਪੰਜਾਬੀ ਰਹਿੰਦਾ ਹੈ।ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਇਟਲੀ ਵਿੱਚ ਆ ਕੇ ਦਿਹਾੜੀ ਦੱਪਾ ਕਰਨ ਵਿੱਚ ਹੀ ਵਿਸ਼ਵਾਸ ਰੱਖਿਆ ਪਰ ਇੱਥੇ ਆ ਕੇ ਪੜ੍ਹਾਈ ਨੂੰ ਪਹਿਲ ਦੇਣਾ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਇੱਥੇ ਦੇ ਹਾਲਾਤ ਹੀ ਕੁਝ ਹੋਰ ਤਰ੍ਹਾਂ ਦੇ ਹਨ। ਬਹੁਤੇ ਭਾਰਤੀ ਲੋਕ ਕਰਜ਼ਾ ਚੁੱਕ ਇਟਲੀ ਭਵਿੱਖ ਬਿਹਤਰ ਬਣਾਉਣ ਆਉਂਦੇ ਹਨ ਤੇ ਜਦੋਂ ਇਟਲੀ ਪਹੁੰਚ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਬੋਲੀ ਸਿੱਖਣ ਦੀ ਥਾਂ ਸਿਰਫ ਕੰਮ ਕਰਨ ਵਿੱਚ ਹੀ ਯਕੀਨ ਰੱਖਦੇ ਹਨ ਜਿਸ ਕਾਰਨ ਬਹੁਤੇ ਭਾਰਤੀ ਇਟਾਲੀਅਨ ਬੋਲੀ ਦੇ ਗਿਆਨ ਤੋਂ ਊਣੇ ਹੀ ਰਹਿ ਜਾਂਦੇ ਹਨ। 

ਭਾਵੇਂਕਿ ਇਟਲੀ ਵਿੱਚ ਭਾਰਤੀਆਂ ਦੀ ਪਹਿਲੀ ਅਤੇ ਦੂਜੀ ਪੀੜ੍ਹੀ ਹੁਣ ਪੜ੍ਹਾਈ ਦੇ ਨਾਲ-ਨਾਲ ਸਰਕਾਰੀ ਮਹਿਕਮਿਆਂ ਵਿੱਚ ਵੀ ਦਬਦਬਾ ਰੱਖਣ ਲੱਗ ਪਈ ਹੈ ਪਰ ਜੋ ਭਾਰਤੀ ਕੰਮ ਕਰਨ ਦੀ ਨੀਅਤ ਅਤੇ ਆਪਣੇ ਭਾਰਤ ਬੈਠੇ ਪਰਿਵਾਰਾਂ ਲਈ ਰੋਜ਼ੀ ਰੋਟੀ ਦਾ ਇੰਤਜ਼ਾਮ ਕਰਨ ਲਈ ਇਟਲੀ ਵਿੱਚ ਆਉਂਦੇ ਹਨ ਉਹ ਲੋਕ ਕਮਾਈ ਨੂੰ ਹੀ ਪਹਿਲ ਦਿੰਦੇ ਹਨ।ਦੁਆਬੇ ਦੇ ਵਿਸ਼ਵ ਪ੍ਰਸਿੱਧ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਦੇ ਜੰਮ ਪਲ ਹਰਬਲਾਸ ਦੁਸਾਂਝ ਨੇ ਵੀ ਵਿਲੱਖਣ ਤਰ੍ਹਾਂ ਦੀ ਉਦਾਹਰਣ ਪੇਸ਼ ਕੀਤੀ ਹੈ।ਇਹ ਦੁਸਾਂਝ ਕਲਾਂ ਤੋਂ ਆਇਆ ਤਾਂ ਰੋਜ਼ੀ-ਰੋਟੀ ਦੀ ਭਾਲ ਵਿੱਚ ਸੀ ਪਰ ਇੱਥੇ ਦੇ ਹਾਲਾਤ ਨੂੰ ਦੇਖਦਿਆਂ ਪੜ੍ਹਾਈ ਨੂੰ ਪਹਿਲ ਦਿੰਦਿਆਂ ਹੋਇਆਂ ਇਟਲੀ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਨੇ ਇਟਲੀ ਦੋ ਉਬਰੀਆ ਸੂਬੇ ਵਿੱਚ ਇਲੈਕਟਰੋਂ ਟੈਕਨੀਕ, ਪੰਜ ਸਾਲ ਇੰਸਟੀਚਿਊਟ ਤਕਨੀਕ ਤਕਨਾਲੋਜੀ ਦਾ ਡਿਪਲੋਮਾ ਸ਼ਹਿਰ ਤੇਰਨੀ ਤੋਂ ਪ੍ਰਾਪਤ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਪਾਕਿ : 60 ਹਿੰਦੂਆਂ ਨੂੰ ਜ਼ਬਰੀ ਕਬੂਲ ਕਰਵਾਇਆ ਗਿਆ 'ਇਸਲਾਮ', ਵੀਡੀਓ ਵਾਇਰਲ

ਹਰਬਲਾਸ ਦੁਸਾਂਝ ਨੇ 100 ਵਿੱਚੋਂ 97% ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਦੂਜਾ ਅਤੇ ਵਿਦੇਸ਼ੀ ਭਾਈਚਾਰੇ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਪਰਿਵਾਰ, ਪਿੰਡ ਦੁਸਾਂਝ ਕਲਾਂ ਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ।ਆਪਣੀ ਇਸ ਕਾਮਯਾਬੀ ਪਿੱਛੇ ਹਰਬਲਾਸ ਦੁਸਾਂਝ ਆਪਣੇ ਪਰਿਵਾਰ ਤੇ ਇਟਾਲੀਅਨ ਦੋਸਤਾਂ ਦਾ ਬਹੁਤ ਜ਼ਿਆਦਾ ਯੋਗਦਾਨ ਮੰਨਦੇ ਹਨ ਜਿਸ ਉੱਤੇ ਭਾਈਚਾਰੇ ਦੇ ਲੋਕ ਬਹੁਤ ਮਾਣ ਕਰਦੇ ਹੋਏ ਉਸ ਨੂੰ ਵਿਸ਼ੇਸ਼ ਮੁਬਾਰਕਾਂ ਭੇਜ ਰਹੇ ਹਨ।ਦੁਸਾਂਝ ਕਲਾਂ ਦੇ ਇਸ ਨੌਜਵਾਨ ਦੀ ਸਖ਼ਤ ਮਿਹਨਤ ਦਾ ਲੋਹਾ ਇਟਾਲੀਅਨ ਲੋਕਾਂ ਦੇ ਨਾਲ ਹੋਰ ਵਿਦੇਸ਼ੀਆਂ ਨੇ ਮੰਨਦਿਆਂ ਜਿੱਥੇ ਉਸ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ ਹੈ ਉੱਥੇ ਹੁਣ ਇਟਲੀ ਵਿੱਚ ਇਹ ਲੋਕ ਰਾਏ ਬਣਦੀ ਜਾ ਰਹੀ ਹੈ ਕਿ ਇਟਲੀ ਦੇ ਭਾਰਤੀ ਸਿਰਫ ਕਾਰੋਬਾਰ ਵਿੱਚ ਹੀ ਮੋਹਰੀ ਨਹੀ ਸਗੋਂ ਪਿਛਲੇ ਕਈ ਸਾਲਾਂ ਤੋਂ ਵਿਦਿਅਦਕ ਖੇਤਰ ਵਿੱਚ ਵੀ ਇਟਾਲੀਅਨ ਬੱਚਿਆਂ ਦੇ ਨਾਲ ਹੋਰਾਂ ਦੇਸ਼ਾਂ ਦੇ ਲੋਕਾਂ ਨੂੰ ਨਿਰੰਤਰ ਪਛਾੜਦੇ ਹੋਏ ਭਾਰਤ ਦੇ ਨਾਮ ਨੂੰ ਚਾਰ ਚੰਦ ਲਗਾ ਰਹੇ ਹਨ।


author

Vandana

Content Editor

Related News