ਤਾਲਿਬਾਨ ਲਈ ਪਾਕਿ ਦੀਆਂ ਮਸਜਿਦਾਂ ’ਚ ਇਕੱਠਾ ਹੁੰਦੈ ਚੰਦਾ

Friday, Jun 11, 2021 - 01:25 AM (IST)

ਤਾਲਿਬਾਨ ਲਈ ਪਾਕਿ ਦੀਆਂ ਮਸਜਿਦਾਂ ’ਚ ਇਕੱਠਾ ਹੁੰਦੈ ਚੰਦਾ

ਪੇਸ਼ਾਵਰ- ਪਾਕਿ ’ਚ ਤਾਲਿਬਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਲਈ ਮਸਜਿਦਾਂ ਤੋਂ ਚੰਦਾ ਇਕੱਠਾ ਕੀਤਾ ਜਾਂਦਾ ਹੈ, ਵਿਰੋਧੀ ਧਿਰ ਨੇ ਸਰਕਾਰ ਨੂੰ ਅੱਤਵਾਦੀਆਂ ਦੀ ਮਦਦ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਹੈ। ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਵਿਰੋਧੀ ਪਾਰਟੀ ਅਵਾਮੀ ਨੈਸ਼ਨਲ ਪਾਰਟੀ (ਏ. ਐੱਨ. ਪੀ.) ਦੇ ਬੁਲਾਰੇ ਆਈਮਲ ਵਲੀ ਖਾਨ ਨੇ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਹਰਕਤਾਂ ਕਾਰਨ ਹੀ ਪਾਕਿ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅੱਤਵਾਦੀ ਫੰਡਿੰਗ ਦੇ ਮਾਮਲੇ ’ਚ ਉਹ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ਗ੍ਰੇ ਲਿਸਟ ਤੋਂ ਬਾਹਰ ਹੋਣ ਤੋਂ ਅਸਮਰੱਥ ਹੈ।

ਇਹ ਖ਼ਬਰ ਪੜ੍ਹੋ-  ਯੁਵਰਾਜ ਨੇ ਅੱਜ ਹੀ ਦੇ ਦਿਨ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ, ਸ਼ੇਅਰ ਕੀਤੀ ਸੀ ਵੀਡੀਓ


ਉਨ੍ਹਾਂ ਕਿਹਾ ਕਿ ਪਾਕਿ ’ਚ ਖੂਨ-ਖਰਾਬਾ ਰੋਕਣ ਲਈ ਮਸਜਿਦਾਂ ਤੋਂ ਚੰਦਾ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਲਈ ਮਸਜਿਦਾਂ ਤੋਂ ਚੰਦਾ ਮੁਹੱਈਆ ਕਰਵਾਉਣ ਦਾ ਰਿਵਾਜ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਮਸਜਿਦਾਂ ’ਚ ਜਨਤਾ ਨਾਲ ਹੀ ਅਜਿਹੇ ਸੰਗਠਨ ਵੀ ਸਹਿਯੋਗ ਕਰਦੇ ਹਨ ਜਿਨ੍ਹਾਂ ਦੇ ਵਿਦੇਸ਼ਾਂ ਨਾਲ ਤਾਰ ਜੁੜੇ ਹੋਏ ਹਨ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੂੰ ਲੱਗਿਆ ਝਟਕਾ, ਇੰਗਲੈਂਡ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਇਆ ਇਹ ਖਿਡਾਰੀ


ਤਹਿਰੀਕ-ਏ-ਤਾਲਿਬਾਨ
ਅਫਗਾਨਿਸਤਾਨ ਨੂੰ ਮਾਨਤਾ ਦੇਣ ਦੀ ਵਕਾਲਤ ਕਰਨ ਵਾਲੇ ਕਦੇ ਪਖਤੂਨਾਂ ਦੇ ਦੋਸਤ ਨਹੀਂ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦੇ ਨਾਲ ਹੀ ਅੱਤਵਾਦੀ ਪਾਕਿ ਦੇ ਕੁਝ ਹਿੱਸਿਆਂ ’ਚ ਫਿਰ ਤੋਂ ਸਰਗਰਮ ਹੋ ਰਹੇ ਹਨ ਇਸਤੋਂ ਬਾਅਦ ਵੀ ਸਰਕਾਰ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪਾਕਿਸਤਾਨ ਨੂੰ ਹੁਣ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਅੱਤਵਾਦ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਆਪਣੀਆਂ ਤਰਜੀਹਾਂ ਤੈਅ ਕਰਨੀਆਂ ਚਾਹੀਦੀਆਂ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News