ਡੋਨਾਲਡ ਟਰੰਪ ਨੇ ਇਲੀਨੋਇਸ ''ਚ ਰਿਪਬਲਿਕਨ ਪ੍ਰਾਇਮਰੀ ''ਚ ਜਿੱਤ ਕੀਤੀ ਹਾਸਲ
Thursday, Mar 21, 2024 - 01:52 PM (IST)
ਨਿਊਯਾਰਕ (ਰਾਜ ਗੋਗਨਾ)- ਡੋਨਾਲਡ ਟਰੰਪ ਨੇ ਅਮਰੀਕਾ ਦੇ ਇਲੀਨੋਇਸ ਸੂਬੇ ਵਿੱਚ ਹੋਈ ਰਿਪਬਲਿਕਨ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ। ਟਰੰਪ ਪਹਿਲਾਂ ਹੀ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਲਈ ਲੋੜੀਂਦੇ ਡੈਲੀਗੇਟਾਂ ਤੱਕ ਪਹੁੰਚ ਚੁੱਕੇ ਹਨ ਪਰ ਇਲੀਨੋਇਸ ਦੀ ਜਿੱਤ ਨਾਲ ਉਨ੍ਹਾਂ ਦਾ ਰਸਤਾ ਹੋਰ ਸਾਫ਼ ਹੋ ਗਿਆ।
ਇਹ ਵੀ ਪੜ੍ਹੋ: ਇਮਰਾਨ ਖਾਨ ਨੇ SC ਦਾ ਕੀਤਾ ਰੁਖ, ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਕੀਤੀ ਅਪੀਲ
ਅਮਰੀਕਾ ਦੇ ਇਲੀਨੋਇਸ ਸੂਬੇ ਵਿੱਚ 64 ਰਿਪਬਲਿਕਨ ਡੈਲੀਗੇਟ ਹਨ। ਇਸ ਤੋਂ ਪਹਿਲਾਂ 2020 ਦੀਆਂ ਚੋਣਾਂ ਵਿੱਚ, ਬਾਈਡੇਨ ਨੇ ਇਲੀਨੋਇਸ ਵਿੱਚ ਟਰੰਪ ਨੂੰ 17 ਅੰਕਾਂ ਨਾਲ ਹਰਾਇਆ ਸੀ। ਇਸ ਤੋਂ ਇਲਾਵਾ ਟਰੰਪ 2016 ਵਿੱਚ ਸਾਬਕਾ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਤੋਂ ਹਾਰ ਗਏ ਸਨ। ਟਰੰਪ ਕੋਲ ਹੁਣ 1623 ਡੈਲੀਗੇਟ ਹਨ ਅਤੇ ਬਾਈਡੇਨ ਕੋਲ 2483 ਡੈਲੀਗੇਟ ਹਨ। ਇਸ ਸਾਲ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਬਾਈਡੇਨ ਅਤੇ ਟਰੰਪ ਦੇ ਫਿਰ ਤੋਂ ਆਹਮੋ-ਸਾਹਮਣੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: US 'ਚ ਲਾਪਤਾ ਭਾਰਤੀ ਵਿਦਿਆਰਥੀ ਦਾ ਨਹੀਂ ਮਿਲਿਆ ਕੋਈ ਸੁਰਾਗ, ਪਰਿਵਾਰ ਤੋਂ ਮੰਗੀ ਗਈ ਸੀ ਫਿਰੌਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।