ਡੋਨਾਲਡ ਟਰੰਪ ਨੇ ਯੂ.ਐਫ.ਓ. ਦੇ ਅਸਤਿਤਵ ਨੂੰ ਕੀਤਾ ਰੱਦ

Sunday, Jun 16, 2019 - 03:34 PM (IST)

ਡੋਨਾਲਡ ਟਰੰਪ ਨੇ ਯੂ.ਐਫ.ਓ. ਦੇ ਅਸਤਿਤਵ ਨੂੰ ਕੀਤਾ ਰੱਦ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਨਆਈਡੈਂਟੀਫਾਈਡ ਫਲਾਈਂਗ ਆਬਜੈਕਟਸ (ਯੂ.ਐਫ.ਓ.) ਦੇ ਅਸਤਿਤਵ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਨੇਵੀ ਪਾਇਲਟਾਂ ਵਲੋਂ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਵੀ ਇਸ ਗੱਲ 'ਤੇ ਨਾਂਹ ਕਰ ਦਿੱਤਾ ਹੈ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ। ਇਕ ਅਮਰੀਕੀ ਟੀ.ਵੀ. ਦੇ ਹੋਸਟ ਜਰਜ ਸਟੀਫੇਨੋਪੋਲੋਸ ਨੇ ਇੰਟਰਵਿਊ ਦੌਰਾਨ ਟਰੰਪ ਨੂੰ ਯੂ.ਐਫ.ਓ. ਦੇ ਅਸਤਿਤਵ ਨੂੰ ਲੈ ਕੇ ਗੱਲ ਕਹੀਸੀ। ਉਦੋਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਯੂ.ਐਫ.ਓ. ਦੇ ਅਸਤਿਤਵ 'ਤੇ ਵਿਸ਼ਵਾਸ ਨਹੀਂ ਹੈ। ਜਾਰਜ ਨੇ ਟਰੰਪ ਨੂੰ ਕਿਹਾਕਿ ਨੇਵੀ ਦੇ ਪਾਇਲਟਾਂ ਨੇ ਕੁਝ ਹਫਤੇ ਪਹਿਲਾਂ ਯੂ.ਐਫ.ਓ. ਦੇ ਹੋਣ ਦੀ ਗੱਲ ਕਹੀ ਸੀ ਅਤੇ ਯੂ.ਐਫ.ਓ. ਦੇ ਅਸਤਿਤਵ ਬਾਰੇ ਅਸੀਂ ਕਈ ਰਿਪੋਰਟਸ ਵੀ ਪੜ੍ਹੀਆਂ ਹਨ। ਇਸ 'ਤੇ ਟਰੰਪ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਨਾਲ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦਾ ਹਾਂ।

ਇਸ ਸਿਲਸਿਲੇ ਵਿਚ ਮੇਰੇ ਨਾਲ ਇਕ ਮੀਟਿੰਗ ਵੀ ਕੀਤੀ ਗਈ ਜਿਸ ਵਿਚ ਯੂ.ਐਫ.ਓ. ਦੇ ਅਸਤਿਤਵ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਮੈਨੂੰ ਇਸ 'ਤੇ ਵਿਸ਼ਵਾਸ ਨਹੀਂ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨੇਵੀ ਦੇ ਪਾਇਲਟਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਾਲ 2014 ਦੀਆਂ ਗਰਮੀਆਂ ਤੋਂ ਮਾਰਚ 2015 ਦਰਮਿਆਨ ਅਮਰੀਕਾ ਦੇ ਪੂਰਬੀ ਤੱਟ ਦੇ ਨੇੜੇ ਹਵਾ ਵਿਚ ਉੱਡਦੀ ਚੀਜ਼ ਦੇਖੀ ਸੀ। ਇਨ੍ਹਾਂ ਵਿਚੋਂ ਇਕ ਦਾ ਉਪਰੀ ਸਿਰਾ ਹਵਾ ਦੇ ਉਲਟ ਦਿਸ਼ਾ ਵਿਚ ਘੁੰਮ ਰਿਹਾ ਸੀ। ਖਾਸ ਗੱਲ ਇਹ ਹੈ ਕਿ ਉਨ੍ਹਾਂ ਵਿਚ ਕੋਈ ਇੰਜਨ ਵੀ ਨਜ਼ਰ ਨਹੀਂ ਆ ਰਿਹਾ ਸੀ, ਪਰ ਇਸ ਦੇ ਬਾਵਜੂਦ ਉਹ ਸੁਪਰਸੋਨਿਕ ਸਪੀਡ ਹਾਸਲ ਕਰਕੇ 30 ਹਜ਼ਾਰ ਫੁੱਟ ਦੀ ਉਚਾਈ ਤੱਕ ਉਡ ਰਹੀ ਸੀ। ਸਾਲ 2014 ਵਿਚ ਇਕ ਸੁਪਰ ਹਾਰਨੇਟ ਪਾਇਲਟ ਤਾਂ ਉਨ੍ਹਾਂ ਨਾਲ ਟਕਰਾਉਣ ਤੋਂ ਬਚਿਆ ਸੀ। 


author

Sunny Mehra

Content Editor

Related News