ਟਵਿੱਟਰ ''ਤੇ ਟਰੰਪ ਦੀ ਕਿਸੇ ਵੀ ਹਾਲਤ ''ਚ ਨਹੀਂ ਹੋਵੇਗੀ ਵਾਪਸੀ : ਨੇਡ ਸੇਗਲ
Thursday, Feb 11, 2021 - 06:09 PM (IST)
ਵਾਸ਼ਿੰਗਟਨ (ਬਿਊਰੋ): ਕੈਪੀਟਲ ਹਿਲ 'ਤੇ ਹਿੰਸਾ ਦੇ ਬਾਅਦ ਡੋਨਾਲਡ ਟਰੰਪ ਖ਼ਿਲਾਫ਼ ਸੋਸ਼ਲ ਮੀਡੀਆ ਸੰਸਥਾਵਾਂ ਨੇ ਵੱਡੀ ਕਾਰਵਾਈ ਕੀਤੀ ਹੈ। ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਅਤੇ ਸਨੈਪਚੈਟ ਆਦਿ ਨੇ ਟਰੰਪ ਨੂੰ ਬੈਨ ਕਰ ਦਿੱਤਾ ਹੈ। ਹੁਣ ਟਵਿੱਟਰ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਨੇਡ ਸੇਗਲ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਨੂੰ ਕਦੇ ਵੀ ਟਵਿੱਟਰ 'ਤੇ ਵਾਪਸ ਆਉਣਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਕ ਇੰਟਰਵਿਊ ਦੌਰਾਨ ਅਧਿਕਾਰੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੀ ਮੁਅੱਤਲੀ ਵਾਪਸ ਨਹੀਂ ਹੋਵੇਗੀ। ਉਹਨਾਂ ਨੇ ਕਿਹਾ ਕਿ ਜਦੋਂ ਤੁਹਾਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਜਾਂਦਾ ਹੈ ਤਾਂ ਤੁਸੀਂ ਪਲੇਟਫਾਰਮ ਤੋਂ ਪੂਰੀ ਤਰ੍ਹਾਂ ਹਟਾ ਦਿੱਤੇ ਜਾਂਦੇ ਹੋ, ਭਾਵੇਂ ਤੁਸੀਂ ਇਕ ਟਿੱਪਣਕਾਰ ਹੋ ਭਾਵੇਂ ਇਕ ਸੀ.ਐੱਫ.ਓ. ਹੋ ਜਾਂ ਤੁਸੀਂ ਇਕ ਸਾਬਕਾ ਜਾਂ ਵਰਤਮਾਨ ਦੇ ਵੱਡੇ ਨੇਤਾ।
ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਸਮਾਚਾਰ ਏਜੰਸੀ ਦਾ ਦਾਅਵਾ, ਗਲਵਾਨ ਝੜਪ 'ਚ ਮਾਰੇ ਗਏ ਸਨ 45 ਚੀਨੀ ਸੈਨਿਕ
ਟਵਿੱਟਰ ਦੇ ਸੀ.ਐੱਫ.ਓ. ਨੇਡ ਸੇਗਲ ਨੇ ਸੀ.ਐੱਨ.ਬੀ.ਸੀ. ਨੂੰ ਦੱਸਿਆ ਕਿ ਅਸੀਂ ਪਾਰਦਰਸ਼ਿਤਾ ਵਿਚ ਵਿਸ਼ਵਾਸ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹ ਇਕ ਚੰਗੀ ਗੱਲ ਹੈ। 6 ਜਨਵਰੀ ਨੂੰ ਅਮਰੀਕੀ ਕੈਪੀਟਲ (ਸੰਸਦ ਭਵਨ) 'ਤੇ ਹਿੰਸਾ ਦੇ ਬਾਅਦ ਟਰੰਪ ਨੂੰ ਟਵਿੱਟਰ ਤੋਂ ਸਥਾਈ ਤੌਰ 'ਤੇ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ। ਨਾਲ ਹੀ ਟਵਿੱਟਰ ਨੇ ਉਹਨਾਂ ਦੇ ਕੁਝ ਵੱਡੇ ਪ੍ਰੋਫਾਈਲ ਸਮਰਥਕਾਂ ਸਮੇਤ ਗਲਤ ਸੂਚਨਾ ਸ਼ੇਅਰ ਕਰਨ ਲਈ 70,000 ਤੋਂ ਵੱਧ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਸਾਬਕਾ ਰਾਸ਼ਟਰਪਤੀ ਟਰੰਪ ਨੇ ਇਸ ਹਫਤੇ ਆਪਣੇ ਦੂਜੇ ਮਹਾਦੋਸ਼ ਦੇ ਮੁਕੱਦਮੇ ਦਾ ਸਾਹਮਣਾ ਕੀਤਾ। ਉਹਨਾਂ ਖ਼ਿਲਾਫ਼ ਕਈ ਸਾਂਸਦਾਂ ਨੇ ਲਗਾਤਾਰ ਆਪਣੀਆਂ ਸਖ਼ਤ ਪ੍ਰਤੀਕਿਰਿਆਵਾਂ ਦਿੱਤੀਆਂ ਅਤੇ ਸੈਨੇਟ ਨੂੰ ਬੇਨਤੀ ਕੀਤੀ ਕਿ ਟਰੰਪ ਨੂੰ ਸਜ਼ਾ ਦਿੱਤੀ ਜਾਵੇ। ਭਾਵੇਂਕਿ ਉਹਨਾਂ ਦੇ ਵਕੀਲ ਨੇ ਵੀ ਉਹਨਾ ਦਾ ਪੱਖ ਰੱਖਦੇ ਹੋਏ ਟਰੰਪ ਨੂੰ ਹਿੰਸਾ ਤੋਂ ਵੱਖਰਾ ਦੱਸਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦੱਸੋ ਆਪਣੀ ਰਾਏ।