ਨਿਊ ਜਰਸੀ ''ਚ ਹੋਵੇਗੀ ਡੋਨਾਲਡ ਟਰੰਪ ਦੇ ਬੁੱਤ ਦੀ ਨੀਲਾਮੀ

03/28/2018 3:21:07 PM

ਵਾਸ਼ਿੰਗਟਨ (ਬਿਊਰੋ)— ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਵੀ ਸੁਰਖੀਆਂ ਵਿਚ ਸਨ। ਅਸਲ ਵਿਚ ਸਾਲ 2016 ਵਿਚ ਅਮਰੀਕੀ ਰਾਸ਼ਟਰਪਤੀ ਚੋਣ ਦੌਰਾਨ ਇਕ ਕਲਾਕਾਰ ਨੇ ਡੋਨਾਲਡ ਟਰੰਪ ਦੇ ਕੁਝ ਬੁੱਤ ਬਣਾਏ ਸਨ ਉਹ ਵੀ ਨਿਊਡ। ਇਨ੍ਹਾਂ ਬੁੱਤਾਂ ਨੂੰ ਬਣਾਉਣ ਵਾਲੇ ਜੀਂਜਰ ਨੇ ਦੱਸਿਆ ਸੀ ਕਿ ਇਹ ਬੁੱਤ ਸਿਲੀਕਾਨ ਅਤੇ ਮਿੱਟੀ ਦੇ ਬਣੇ ਹਨ ਅਤੇ ਹਰੇਕ ਬੁੱਤ ਦਾ ਵਜ਼ਨ 80 ਪੌਂਡ ਹੈ। ਇਨ੍ਹਾਂ ਬੁੱਤਾਂ ਨੂੰ ਨਿਊਯਾਰਕ ਪਾਰਕ ਸਮੇਤ ਕਈ ਥਾਵਾਂ 'ਤੇ ਲਗਾਇਆ ਗਿਆ ਸੀ, ਜਿਸ ਮਗਰੋਂ ਇਨ੍ਹਾਂ ਬੁੱਤਾਂ ਨਾਲ ਲੋਕਾਂ ਨੇ ਖੂਬ ਸੈਲਫੀਆਂ ਲਈਆਂ ਅਤੇ ਫੋਟੋਗ੍ਰਾਫੀ ਕੀਤੀ। 

PunjabKesari
ਕਲਾਕਾਰ ਵੱਲੋਂ ਬਣਾਏ ਗਏ ਬੁੱਤਾਂ ਵਿਚੋਂ ਤਿੰਨ ਨਿਊਡ ਬੁੱਤਾਂ ਨੂੰ ਤੋੜ ਦਿੱਤਾ ਗਿਆ ਹੈ ਪਰ ਇਕ ਆਖਰੀ ਬਚੇ ਬੁੱਤ ਨੂੰ ਨੀਲਾਮੀ ਲਈ ਰੱਖਿਆ ਗਿਆ ਹੈ। ਟਰੰਪ ਦੇ ਇਸ ਆਖਰੀ ਨਿਊਡ ਬੁੱਤ ਨੂੰ ਲਾਸ ਏਂਜਲਸ ਦੇ 4600 ਬਲਾਕ ਵਿਚ ਸਥਿਤ ਹਾਲੀਵੁੱਡ ਬੁਲੇਵਾਰਡ ਵਿਚ ਸਖਤ ਨਿਗਰਾਨੀ ਵਿਚ ਰੱਖਿਆ ਗਿਆ ਹੈ। ਜੂਲੀਅਨ ਆਕਸ਼ਨ ਦੇ ਸੀ. ਈ. ਓ. ਡੇਰੇਨ ਜੂਲੀਅਨ ਨੇ ਕਿਹਾ ਕਿ ਟਰੰਪ ਦੇ ਇਸ ਨਿਊਡ ਬੁੱਤ ਨੂੰ ਖਰੀਦਣ ਵਿਚ ਕਈ ਲੋਕਾਂ ਨੇ ਦਿਲਚਸਪੀ ਦਿਖਾਈ ਹੈ। ਕਿਉਂਕਿ ਉਹ ਇਸ ਨੂੰ ਨਿੱਜੀ ਤੌਰ 'ਤੇ ਵੇਚਣਾ ਨਹੀਂ ਚਾਹੁੰਦੇ, ਇਸ ਲਈ ਨਿਊ ਜਰਸੀ ਸ਼ਹਿਰ ਦੇ ਮਾਨਾ ਕੰਟੇਮਪਰਰੀ ਵਿਚ 2 ਮਈ ਨੂੰ ਇਸ ਦੀ ਨੀਲਾਮੀ ਕੀਤੀ ਜਾਵੇਗੀ। ਇਸ ਬੁੱਤ ਦੇ 20,000 ਡਾਲਰ ਤੋਂ 30,000 ਡਾਲਰ ਤੱਕ ਵਿਕਣ ਦੀ ਸੰਭਾਵਨਾ ਹੈ। ਜੂਲੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਟਰੰਪ ਦੇ ਚੋਣ ਜਿੱਤਣ ਮਗਰੋਂ ਇਸ ਬੁੱਤ ਦੀ ਕੀਮਤ ਵੱਧ ਜਾਵੇਗੀ ਅਤੇ ਖਰੀਦਦਾਰ ਇਸ ਵਿਚ ਵੱਧ ਦਿਲਚਸਪੀ ਦਿਖਾਉਣਗੇ। ਇਸ ਤੋਂ ਪਹਿਲਾਂ ਟਰੰਪ ਦੇ ਨਿਊਡ ਬੁੱਤ ਨੂੰ ਅਮਰੀਕਾ ਦੇ ਨਿਊਯਾਰਕ, ਸਾਨ ਫ੍ਰਾਂਸਿਸਕੋ, ਲਾਸ ਏਂਜਲਸ, ਸੀਏਟਲ ਅਤੇ ਕਲੀਵਲੈਂਡ ਦੇ ਸਥਾਨਾਂ 'ਤੇ ਰੱਖਿਆ ਗਿਆ ਸੀ, ਜਿਸ ਮਗਰੋਂ ਲੋਕਾਂ ਨੇ ਇਸ ਨੂੰ ਤੋੜ ਦਿੱਤਾ ਸੀ।


Related News