ਸਾਨੂੰ ਅੱਤਵਾਦ ਖਿਲਾਫ ਸਾਊਦੀ ਅਰਬ ਦੀ ਜ਼ਰੂਰਤ ਹੈ : ਟਰੰਪ

Wednesday, Oct 17, 2018 - 11:25 PM (IST)

ਸਾਨੂੰ ਅੱਤਵਾਦ ਖਿਲਾਫ ਸਾਊਦੀ ਅਰਬ ਦੀ ਜ਼ਰੂਰਤ ਹੈ : ਟਰੰਪ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰ ਜਮਾਲ ਖਾਸ਼ੋਗੀ ਦੇ ਲਾਪਤਾ ਤੇ ਕਥਿਤ ਕਤਲ ਮਾਮਲੇ 'ਚ ਕਿਹਾ ਕਿ ਉਹ ਸਾਊਦੀ ਅਰਬ ਤੋਂ ਵੱਖ ਨਹੀਂ ਹੋਣਾ ਚਾਹੁੰਦੇ ਹਨ ਕਿਉਂਕਿ ਅਮਰੀਕਾ ਨੂੰ ਅੱਤਵਾਦ ਖਿਲਾਫ ਲੜਾਈ 'ਚ ਸਾਊਦੀ ਅਰਬ ਦੀ ਜ਼ਰੂਰਤ ਹੈ। ਫਾਕਸ ਬਿਜ਼ਨੈਸ ਨੂੰ ਦਿੱਤੇ ਇੰਟਰਵਿਊ 'ਚ ਟਰੰਪ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਜੇਕਰ ਪਤਾ ਲਗਦਾ ਹੈ ਕਿ ਰਿਆਦ ਜ਼ਿੰਮੇਵਾਰ ਹੈ ਤਾਂ ਉਹ ਕੀ ਕਾਰਵਾਈ ਕਰਨਗੇ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਜੋ ਬਿਹਤਰ ਹੋਵੇਗਾ ਉਹੀ ਕਰਾਂਗੇ। ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਅੱਤਵਾਦ ਖਿਲਾਫ ਆਪਣੀ ਲੜਾਈ 'ਚ ਤੇ ਈਰਾਨ ਜਾਂ ਹੋਰ ਥਾਵਾਂ 'ਤੇ ਜੋ ਹਮਲੇ ਹੋ ਰਹੇ ਹਨ ਉਸ ਦੇ ਲਈ ਸਾਊਦੀ ਅਰਬ ਦੀ ਲੋੜ ਹੈ। ਉਨ੍ਹਾਂ ਨੂੰ 110 ਅਰਬ ਡਾਲਰ ਦੀ ਖਰੀਦ ਕਰਨੀ ਹੈ। ਰਾਸ਼ਟਰਪਤੀ ਸਾਊਦੀ ਅਰਬ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਦੇ ਵਾਅਦੇ ਦਾ ਹਵਾਲਾ ਦੇ ਰਹੇ ਸਨ।


Related News