ਟਰੰਪ ਦਾ ਵੱਡਾ ਫ਼ੈਸਲਾ, ਵਿਰੋਧ ਪ੍ਰਦਰਸ਼ਨਾਂ ਦੇ ਜਵਾਬ 'ਚ ਤਾਇਨਾਤ ਕਰਨਗੇ 2,000 ਗਾਰਡ

Sunday, Jun 08, 2025 - 08:24 AM (IST)

ਟਰੰਪ ਦਾ ਵੱਡਾ ਫ਼ੈਸਲਾ, ਵਿਰੋਧ ਪ੍ਰਦਰਸ਼ਨਾਂ ਦੇ ਜਵਾਬ 'ਚ ਤਾਇਨਾਤ ਕਰਨਗੇ 2,000 ਗਾਰਡ

ਅਮਰੀਕਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਰਾਤ ਨੂੰ ਲਾਸ ਏਂਜਲਸ 'ਚ ਇਮੀਗ੍ਰੇਸ਼ਨ ਵਿਰੋਧ ਪ੍ਰਦਰਸ਼ਨਾਂ ਦੇ ਜਵਾਬ 'ਚ ਨੈਸ਼ਨਲ ਗਾਰਡ ਦੇ 2,000 ਮੈਾਂਬਰਾਂ ਨੂੰ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਇਕ ਬਿਆਨ 'ਚ ਕਿਹਾ ਕਿ ਹਾਲ ਹੀ 'ਚ ਹਿੰਸਕ ਭੀੜ ਨੇ ਲਾਸ ਏਂਜਲਸ, ਕੈਲੀਫੋਰਨੀਆ 'ਚ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਕਰ ਰਹੇ ਆਈ. ਸੀ. ਈ. ਅਧਿਕਾਰੀਆਂ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਏਜੰਟਾਂ 'ਤੇ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਜੀ ਖ਼ਤਰੇ ਦੀ ਘੰਟੀ! 'ਕੋਰੋਨਾ' ਨੂੰ ਲੈ ਕੇ ਆਈ ਵੱਡੀ ਅਪਡੇਟ

ਟਰੰਪ ਦੇ ਇਹ ਹੁਕਮ ਸੰਘੀ ਇਮੀਗ੍ਰੇਸ਼ਨ ਏਜੰਟਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਲਗਾਤਾਰ ਝੜਪਾਂ ਦੌਰਾਨ ਆਏ ਹਨ। ਦੱਸਣਯੋਗ ਹੈ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅਗਜਨੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਅਸਮਾਨੋਂ ਵਰ੍ਹੇਗੀ ਅੱਗ! 2 ਦਿਨ ਬੇਹੱਦ ਔਖੇ, ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ

ਹੁਣ ਇਸ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਵਲੋਂ ਸਖ਼ਤ ਰੁਖ ਅਪਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੈਲੀਫੋਰਨੀਆਂ ਦੇ ਗਵਰਨਰ ਅਤੇ ਲਾਸ ਏਂਜਲਸ ਦੇ ਮੇਅਰ ਆਪਣਾ ਕੰਮ ਨਹੀਂ ਕਰ ਸਕਦੇ ਹਨ ਤਾਂ ਸੰਘੀ ਸਰਕਾਰ ਦਖ਼ਲ-ਅੰਦਾਜ਼ੀ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News