ਪਾਕਿਸਤਾਨ 'ਚ ਕੁਲਫੀ ਵੇਚ ਰਿਹਾ ਡੋਨਾਲਡ ਟ੍ਰੰਪ!, ਵੀਡੀਓ ਦੇਖ Confuse ਹੋਏ ਲੋਕ

Tuesday, Oct 10, 2023 - 01:25 AM (IST)

ਪਾਕਿਸਤਾਨ 'ਚ ਕੁਲਫੀ ਵੇਚ ਰਿਹਾ ਡੋਨਾਲਡ ਟ੍ਰੰਪ!, ਵੀਡੀਓ ਦੇਖ Confuse ਹੋਏ ਲੋਕ

ਇੰਟਰਨੈਸ਼ਨਲ ਡੈਸਕ : ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ ਕਾਰੋਬਾਰੀ ਡੋਨਾਲਡ ਟ੍ਰੰਪ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਕਦੇ ਉਹ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਆ ਜਾਂਦੇ ਹਨ ਤਾਂ ਕਦੇ ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਾਰਨ। ਹੁਣ ਇਕ ਵਾਰ ਫਿਰ ਉਨ੍ਹਾਂ ਦੀ ਚਰਚਾ ਹੋਣ ਲੱਗੀ ਹੈ ਅਤੇ ਉਹ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਕ ਵੀਡੀਓ ਕਾਰਨ। ਦਰਅਸਲ, ਇਸ ਵੀਡੀਓ ਵਿੱਚ ਇਕ ਪਾਕਿਸਤਾਨੀ ਵਿਅਕਤੀ ਕੁਲਫੀ ਵੇਚਦਾ ਦਿਖਾਈ ਦੇ ਰਿਹਾ ਹੈ ਅਤੇ ਉਸ ਦੀ ਸ਼ਕਲ ਬਿਲਕੁਲ ਡੋਨਾਲਡ ਟ੍ਰੰਪ ਵਰਗੀ ਹੈ। ਸਿਰਫ ਉਸ ਦਾ ਚਿਹਰਾ ਹੀ ਨਹੀਂ ਬਲਕਿ ਇਸ ਵਿਅਕਤੀ ਦੇ ਵਾਲ ਵੀ ਟ੍ਰੰਪ ਵਰਗੇ ਲੱਗਦੇ ਹਨ। ਹੁਣ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਭੰਬਲਭੂਸੇ 'ਚ ਪੈ ਗਏ ਹਨ ਅਤੇ ਕਹਿ ਰਹੇ ਹਨ ਕਿ ਇਹ ਸ਼ਖਸ ਬਿਲਕੁਲ ਟ੍ਰੰਪ ਵਰਗਾ ਦਿਸਦਾ ਹੈ।

ਇਹ ਵੀ ਪੜ੍ਹੋ : Hamas Attack: ਮ੍ਰਿਤਕਾਂ ਦੀ ਗਿਣਤੀ 1100 ਤੋਂ ਪਾਰ, ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀ 'Complete Siege' ਦਾ ਹੁਕਮ

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਵਿਅਕਤੀ ਗੀਤ ਗਾ ਕੇ ਕੁਲਫੀ ਵੇਚ ਰਿਹਾ ਹੈ। ਉਸ ਨੇ ਕੁੜਤਾ-ਪਜਾਮਾ ਪਾਇਆ ਹੋਇਆ ਹੈ ਅਤੇ ਕੁਲਫੀ ਵੇਚਣ ਲਈ ਰੇਹੜੀ ਲੈ ਕੇ ਸੜਕ 'ਤੇ ਖੜ੍ਹਾ ਹੈ। ਇਹ ਵੀਡੀਓ ਦੇਖ ਕੇ ਤੁਹਾਡੀਆਂ ਅੱਖਾਂ ਵੀ ਧੋਖਾ ਖਾ ਜਾਣਗੀਆਂ ਕਿ ਕੀ ਇਹ ਵਿਅਕਤੀ ਸੱਚਮੁੱਚ ਡੋਨਾਲਡ ਟ੍ਰੰਪ ਹੈ। ਹਾਲਾਂਕਿ, ਟ੍ਰੰਪ ਦੇ ਹਮਸ਼ਕਲ ਦਾ ਇਹ ਵੀਡੀਓ ਪੁਰਾਣਾ ਹੈ। ਸਾਲ 2021 'ਚ ਵੀ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ ਅਤੇ ਹੁਣ ਇਕ ਵਾਰ ਫਿਰ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਸੰਘਰਸ਼ ਨੂੰ ਰੋਕਣ ਲਈ ਅਮਰੀਕਾ ਨੇ ਬੀਜਿੰਗ ਤੋਂ ਮੰਗੀ ਮਦਦ, ਕਿਹਾ- ਈਰਾਨ ਨਾਲ ਗੱਲ ਕਰੇ ਚੀਨ

ਕੁਲਫੀ ਵੇਚਦੇ ਟ੍ਰੰਪ ਦਾ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ @TheFigen_ ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਡੋਨਾਲਡ ਟ੍ਰੰਪ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਹੁੰਦਾ ਤਾਂ ਉਹ ਸ਼ਾਇਦ ਇਹੀ ਕਾਰੋਬਾਰ ਕਰਦੇ। ਸਿਰਫ 12 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 3 ਮਿਲੀਅਨ ਯਾਨੀ 30 ਲੱਖ ਵਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਇਸ ਵੀਡੀਓ ਨੂੰ 34 ਹਜ਼ਾਰ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਕਈ ਤਰ੍ਹਾਂ ਦੇ ਦਿਲਚਸਪ ਕੁਮੈਂਟਸ ਵੀ ਕਰ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News