ਇਸ ਸੋਸ਼ਲ ਮੀਡੀਆ ਪਲੇਟਫਾਰਮ ''ਤੇ ਟਰੰਪ ਨੇ ਬਣਾਇਆ ਅਕਾਊਂਟ, ਪਲੇਅਰਸ ''ਚ ਹਨ ਮਸ਼ਹੂਰ

10/11/2019 8:56:19 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਤੋਂ ਬਾਅਦ ਹੁਣ ਐਮਾਜ਼ੋਨ ਦੀ ਲਾਈਵ ਸਟ੍ਰੀਮਿੰਗ ਪਲੇਟਫਾਰਮ ਟਵਿੱਚ 'ਤੇ ਵੀ ਆਪਣਾ ਅਕਾਊਂਟ ਬਣਾ ਲਿਆ ਹੈ। ਅਗਲੇ ਸਾਲ 2020 'ਚ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ, ਜਿਨ੍ਹਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸੂਚਨਾ ਕ੍ਰਾਂਤੀ ਦੇ ਇਸ ਯੁੱਗ 'ਚ ਲੋਕਾਂ ਦੇ ਵਿਚਾਲੇ ਪਹੁੰਚਣ 'ਚ ਟੈਕਨਾਲੋਜੀ ਬਹੁਤ ਵੱਡਾ ਜ਼ਰੀਆ ਹੈ। ਅਜਿਹੇ 'ਚ ਡੋਨਾਲਡ ਟਰੰਪ ਇਸ ਰਸਤਿਓਂ ਵੀ ਆਪਣੇ ਲਈ ਵੋਟ ਖਿੱਚਣਾ ਚਾਹੁੰਦੇ ਹਨ।

ਦੱਸ ਦਈਏ ਕਿ ਐਮਾਜ਼ੋਨ ਦਾ ਲਾਈਵ ਸਟ੍ਰੀਮਿੰਗ ਪਲੇਟਫਾਰਮ ਟਵਿੱਚ ਨੌਜਵਾਨਾਂ 'ਚ ਬਹੁਤ ਮਸ਼ਹੂਰ ਹੈ ਤੇ ਇਥੇ ਲੋਕ ਆਪਣੀ ਵੀਡੀਓ ਸ਼ੇਅਰ ਕਰਦੇ ਹਨ। ਟਰੰਪ ਦੇ ਟਵਿੱਚ 'ਤੇ ਆਉਣ ਦੀ ਪੁਸ਼ਟੀ ਖੁਦ ਇਸ ਐਪ ਨੇ ਕੀਤੀ ਹੈ। ਟਵਿੱਚ 'ਤੇ ਟਰੰਪ ਦਾ ਅਕਾਊਂਟ ਵੀ ਵੈਰੀਫਾਈਡ ਹੋ ਗਿਆ ਹੈ। ਟਰੰਪ ਦੇ ਅਕਾਊਂਟ ਬਣਾਉਂਦੇ ਹੀ ਉਨ੍ਹਾਂ ਨੂੰ 40 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਫਾਲੋਅ ਕਰ ਲਿਆ। ਟਰੰਪ ਦੁਨੀਆ ਦੇ ਉਨ੍ਹਾਂ ਨੇਤਾਵਾਂ 'ਚ ਆਉਂਦੇ ਹਨ ਜੋ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਟਵਿੱਟਰ 'ਤੇ ਵੀ ਉਨ੍ਹਾਂ ਦੇ 65 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ। ਟਵਿੱਟਰ 'ਤੇ ਉਹ ਅਕਸਰ ਆਪਣੀ ਸਰਕਾਰ ਨਾਲ ਜੁੜੀਆਂ ਯੋਜਨਾਵਾਂ 'ਤੇ ਗੱਲ ਕਰਦੇ ਹਨ ਤੇ ਪੋਸਟ ਵੀ ਸ਼ੇਅਰ ਕਰਦੇ ਹਨ।

ਟਵਿੱਟਰ ਤੋਂ ਇਲਾਵਾ ਉਹ ਬਾਕੀ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਬਹੁਤ ਫੇਮਸ ਹਨ। ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ 14.9 ਲੋਕਾਂ ਨੇ ਫਾਲੋਅ ਕੀਤਾ ਹੋਇਆ ਹੈ ਤੇ ਉਥੇ ਹੀ ਫੇਸਬੁੱਕ 'ਤੇ ਉਨ੍ਹਾਂ ਨੂੰ 2.59 ਕਰੋੜ ਲੋਕਾਂ ਨੇ ਫਾਲੋਅ ਕਰਦੇ ਹਨ। ਟਰੰਪ ਯੂ-ਟਿਊਬ 'ਤੇ ਬਹੁਤ ਐਕਟਿਵ ਹਨ ਤੇ ਉਨ੍ਹਾਂ ਦੇ 2 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰਸ ਹਨ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਟਰੰਪ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਣਾ ਚਾਹੁੰਦੇ ਹਨ। ਇਸ ਕੰਮ 'ਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੀ ਵੀ ਪੂਰੀ ਵਰਤੋਂ ਕਰ ਰਹੇ ਹਨ। ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਟਰੰਪ ਉਨ੍ਹਾਂ ਦੇ ਹੱਥਾਂ 'ਚ ਹੱਥ ਪਾਕੇ ਜਨਤਾ ਦੇ ਵਿਚਾਲੇ ਉਨ੍ਹਾਂ ਨੂੰ ਮਿਲਣ ਗਏ ਸਨ।


Baljit Singh

Content Editor

Related News