SC ਦੇ ਜੱਜ ਦੇ ਅਹੁਦੇ ਲਈ ਟਰੰਪ ਨੇ ਲਿਆ ਭਾਰਤੀ-ਅਮਰੀਕੀ ਮਹਿਲਾ ਦਾ ਇੰਟਰਵਿਊ

10/30/2018 11:59:52 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਡੀ.ਸੀ. ਦੀ ਫੈਡਰਲ ਅਪੀਲੀ ਅਦਾਲਤ ਦੇ ਜੱਜ ਦੇ ਅਹੁਦੇ ਲਈ ਭਾਰਤੀ ਮੂਲ ਦੀ ਇਕ ਅਮਰੀਕੀ ਮਹਿਲਾ ਦਾ ਇੰਟਰਵਿਊ ਲਿਆ। ਬ੍ਰੇਟ ਕਾਵਾਨਾਗ ਦੀ ਜਗ੍ਹਾ 'ਤੇ ਇਹ ਨਿਯੁਕਤੀ ਹੋਣੀ ਹੈ। ਮੀਡੀਆ ਵਿਚ ਆਈ ਇਕ ਖਬਰ ਵਿਚ ਇਹ ਦਾਅਵਾ ਕੀਤਾ ਗਿਆ ਹੈ। ਗੌਰਤਲਬ ਹੈ ਕਿ ਕਾਵਨਾਗ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਹਾਲ ਵਿਚ ਹੀ ਵਿਵਾਦਾਂ ਵਿਚ ਰਹੇ ਸਨ। 

ਇਕ ਸਮਾਚਾਰ ਵੈਬਸਾਈਟ ਨੇ ਐਤਵਾਰ ਨੂੰ ਖਬਰ ਦਿੱਤੀ ਕਿ ਡੀ.ਸੀ. ਸਰਕਿਟ ਕੋਰਟ ਵਿਚ ਜੱਜ ਦੇ ਅਹੁਦੇ ਲਈ ਨੇਓਮੀ ਜਹਾਂਗੀਰ ਰਾਓ (45) ਦੇ ਨਾਮ ਦੀ ਸਿਫਾਰਿਸ਼ ਵ੍ਹਾਈਟ ਹਾਊਸ ਦੇ ਸਾਬਕਾ ਵਕੀਲ ਡੌਨ ਮੈਕਗੇਨ ਨੇ ਕੀਤੀ। ਰਾਓ ਵਰਤਮਾਨ ਵਿਚ ਸੂਚਨਾ ਅਤੇ ਰੇਗੂਲੈਟਰੀ ਮਾਮਲਿਆਂ ਦੇ ਦਫਤਰ ਦੀ ਪ੍ਰਸ਼ਾਸਕ ਹੈ। ਸੂਤਰਾਂ ਦੇ ਹਵਾਲੇ ਨਾਲ ਵੈਬਸਾਈਟ ਨੇ ਦੱਸਿਆ ਕਿ ਟਰੰਪ ਉਨ੍ਹਾਂ ਦੇ ਨਾਮ ਵਿਚ ਇਸ ਲਈ ਦਿਲਚਸਪੀ ਲੈ ਰਹੇ ਸਨ ਕਿਉਂਕਿ ਉਹ ਕਾਵਾਨਾਗ ਦੇ ਪੁਰਾਣੇ ਅਹੁਦੇ 'ਤੇ ਕਿਸੇ ਘੱਟ ਗਿਣਤੀ ਮਹਿਲਾ ਨੂੰ ਨਿਯੁਕਤ ਕਰ ਸਕਣ।


Related News