ਇਟਲੀ ਨੂੰ ਸਮਾਨ ਵਿਚਾਰਧਾਰਾ ਵਾਲੇ ਯੂਰਪੀ ਦੇਸ਼ ਦੇ ਤੌਰ 'ਤੇ ਦੇਖਦੇ ਹਨ ਟਰੰਪ

Monday, Jul 30, 2018 - 03:55 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਵਾਸੀਆਂ ਅਤੇ ਵਪਾਰ ਦੇ ਮਾਮਲੇ ਵਿਚ ਇਟਲੀ ਨੂੰ ਸਮਾਨ ਵਿਚਾਰਧਾਰਾ ਵਾਲਾ ਮੰਨਦੇ ਹਨ। ਇਸ ਲਈ ਟਰੰਪ ਨੇ ਸਮਾਨ ਵਿਚਾਰ ਰੱਖਣ ਵਾਲੇ ਯੂਰਪੀ ਨੇਤਾ ਇਟਲੀ ਦੇ ਪ੍ਰਧਾਨ ਮੰਤਰੀ ਗਊਸੇਪ ਕੋਂਤੇ ਦਾ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਚ ਸਵਾਗਤ ਕੀਤਾ। ਮਾਰਚ ਵਿਚ ਚੋਣਾਂ ਜਿੱਤ ਕੇ ਕੋਂਤੇ ਇਟਲੀ ਦੇ ਪੀ.ਐੱਮ. ਬਣੇ ਹਨ। ਵ੍ਹਾਈਟ ਹਾਊਸ ਨੇ ਦੱਸਿਆ ਕਿ ਇਸ ਯਾਤਰਾ ਦੀ ਸ਼ੁਰੂਆਤ ਦੋਹਾਂ ਨੇਤਾਵਾਂ ਵਿਚਕਾਰ ਨਿੱਜੀ ਗੱਲਬਾਤ ਜ਼ਰੀਏ ਹੋਵੇਗੀ। ਬਾਅਦ ਵਿਚ ਦੋਹਾਂ ਪੱਖਾਂ ਵਿਚਕਾਰ ਵਿਸਥਾਰ ਨਾਲ ਚਰਚਾ ਹੋਵੇਗੀ। 
ਨਵੇਂ ਪ੍ਰਧਾਨ ਮੰਤਰੀ ਦੇ ਪਹਿਲੇ ਵਿਦੇਸ਼ ਦੌਰੇ ਦੇ ਸਬੰਧ ਵਿਚ ਬੀਤੇ ਮਹੀਨੇ ਦੇ ਐਲਾਨ ਵਿਚ ਵ੍ਹਾਈਟ ਹਾਊਸ ਨੇ ਕਿਹਾ ਸੀ,''ਇਟਲੀ ਨਾਟੋ ਦਾ ਇਕ ਮਹੱਤਵਪੂਰਣ ਸਾਥੀ ਹੈ। ਉਹ ਅਫਗਾਨਿਸਤਾਨ ਅਤੇ ਈਰਾਨ ਵਿਚ ਪ੍ਰਮੁੱਖ ਭਾਗੀਦਾਰ ਹੈ ਅਤੇ ਭੂ-ਮੱਧ ਖੇਤਰ ਵਿਚ ਸਥਿਰਤਾ ਲਿਆਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ।'' ਕੈਨੇਡਾ ਵਿਚ ਹਾਲ ਹੀ ਵਿਚ ਆਯੋਜਿਤ ਜੀ-7 ਸਿਖਰ ਸੰਮੇਲਨ ਵਿਚ ਮੁਲਾਕਾਤ ਦੇ ਬਾਅਦ ਟਰੰਪ ਨੇ ਕੋਂਤੇ ਦੀ ਤਾਰੀਫ ਕੀਤੀ ਸੀ। ਕੈਨੇਡਾ ਵਿਚ ਇਕ ਸਮੂਹਿਕ ਫੋਟੋ ਦੌਰਾਨ ਦੋਵੇਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਸੀ। ਟਰੰਪ ਨੇ ਕਿਹਾ ਸੀ ਕਿ ਕੋਂਤੇ ਪ੍ਰਵਾਸੀਆਂਦੇ ਮੁੱਦੇ 'ਤੇ ਮੇਰੇ ਜਿੰਨੇ ਹੀ ਮਜ਼ਬੂਤ ਹਨ। 
ਗੌਰਤਲਬ ਹੈ ਕਿ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ 'ਜ਼ੀਰੋ ਟੌਲਰੈਂਸ' ਦੀ ਨੀਤੀ ਅਪਨਾਈ ਹੈ। ਉਨ੍ਹਾਂ ਨੇ ਮੈਕਸੀਕੋ ਤੋਂ ਅਮਰੀਕਾ ਵਿਚ ਕਾਗਜ਼ਾਂ ਦੇ ਬਗੈਰ ਦਾਖਲ ਹੋਣ ਵਾਲੇ ਸੈਂਕੜੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕਰਨ ਦੀ ਕਾਰਵਾਈ ਕੀਤੀ ਸੀ।


Related News