ਮਿਸ਼ੇਲ ਨੂੰ ਕਾਨੂੰਨ ਤੋੜਣ ਦੇ ਨਿਰਦੇਸ਼ ਨਹੀਂ ਦਿੱਤੇ : ਟਰੰਪ
Thursday, Dec 13, 2018 - 11:44 PM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਬਕਾ ਨਿਜੀ ਵਕੀਲ ਮਿਸ਼ੇਲ ਕੋਹੇਨ ਨੂੰ ਕਦੇ ਵੀ ਕਾਨੂੰਨ ਤੋੜਨ ਦੇ ਨਿਰਦੇਸ਼ ਨਹੀਂ ਦਿੱਤੇ ਸਨ ਜਦਕਿ ਵਕੀਲ ਨੂੰ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਹੈ। ਟਰੰਪ ਨੇ ਟਵੀਟ ਕਰ ਕਿਹਾ, 'ਮੈਂ ਮਿਸ਼ੇਲ ਕੋਹੇਨ ਨੂੰ ਕਦੇ ਵੀ ਕਾਨੂੰਨ ਤੋੜਨ ਦੇ ਨਿਰਦੇਸ਼ ਨਹੀਂ ਦਿੱਤੇ। ਉਹ ਇਕ ਵਕੀਲ ਸਨ ਤੇ ਉਨ੍ਹਾਂ ਨੂੰ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਸੀ। ਇਸ ਨੂੰ ਵਕੀਲ ਦੀ ਸਲਾਹ ਕਿਹਾ ਜਾਂਦਾ ਹੈ ਤੇ ਜੇਕਰ ਕੋਈ ਵਕੀਲ ਗਲਤੀ ਕਰਦਾ ਹੈ ਤਾਂ ਉਸ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਭੁਗਤਨਾ ਪੈ ਰਿਹਾ ਹੈ।'