ਟਰੰਪ ਦੀ ਧੀ ਇਵਾਂਕਾ ਦੀ ਖੂਬਸੂਰਤੀ ਨੂੰ ਮੰਨਦੈ ਹਰ ਕੋਈ, ਔਰਤਾਂ ''ਚ ਲੱਗੀ ਇਹ ਹੋੜ

09/24/2017 5:45:08 PM

ਨਿਊਯਾਰਕ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਦੀ ਖੂਬਸੂਰਤੀ ਦੇ ਚਰਚੇ ਹਰ ਪਾਸੇ ਹਨ। ਇਵਾਂਕਾ ਨੂੰ ਚਾਹੁਣ ਵਾਲੇ ਦੁਨੀਆ ਭਰ ਵਿਚ ਹਨ। ਬਹੁਤ ਸਾਰੀਆਂ ਔਰਤਾਂ ਇਵਾਂਕਾ ਦੀ ਖੂਬਸੂਰਤੀ ਦੀਆਂ ਦੀਵਾਨੀਆਂ ਹਨ ਅਤੇ ਉਸ ਵਾਂਗ ਦਿੱਸਣਾ ਚਾਹੁੰਦੀਆਂ ਹਨ। ਇਸ ਲਈ ਔਰਤਾਂ ਸਰਜਰੀ ਕਰਾਉਣ ਤੋਂ ਵੀ ਝਿਜਕ ਨਹੀਂ ਰਹੀਆਂ ਹਨ। ਨਿਊਯਾਰਕ ਦੇ ਪਲਾਸਟਿਕ ਸਰਜਰੀ ਡਾਕਟਰ ਨੌਰਮੈਨ ਰੋਅ ਨੇ ਇਹ ਖੁਲਾਸਾ ਕੀਤਾ ਹੈ। 
ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਗਰਮੀਆਂ 'ਚ ਉਨ੍ਹਾਂ ਕੋਲ 50 ਔਰਤਾਂ ਇਵਾਂਕਾ ਟਰੰਪ ਦੀ ਤਸਵੀਰ ਲੈ ਕੇ ਆਈਆਂ। ਇਨ੍ਹਾਂ ਔਰਤਾਂ ਨੇ ਡਾਕਟਰ ਨੂੰ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਵਾਂਗ ਦਿੱਸਣਾ ਚਾਹੁੰਦੀਆਂ ਹਨ। ਕੀ ਉਹ ਉਨ੍ਹਾਂ ਨੂੰ ਇਵਾਂਕਾ ਟਰੰਪ ਵਾਂਗ ਬਣਾ ਸਕਦੇ ਹਨ? ਔਰਤਾਂ ਨੇ ਗਲ੍ਹ ਦੀ ਹੱਡੀ ਨੂੰ ਚੌੜਾ ਕਰਨ, ਨੱਕ ਸਲੀਮਿੰਗ, ਆਈ ਸ਼ੇਪਿੰਗ ਕਰਾਉਣ ਦੀ ਬੇਨਤੀ ਕੀਤੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਰਜਰੀ ਕਰਾਉਣਾ ਇੰਨਾ ਆਸਾਨ ਨਹੀਂ ਹੈ। ਇਸ ਦੀ ਪ੍ਰਕਿਰਿਆ ਕਾਫੀ ਮੁਸ਼ਕਲ ਹੈ, ਇਸ ਵਿਚ 20 ਲੱਖ ਤੋਂ ਲੈ ਕੇ 32 ਲੱਖ ਰੁਪਏ ਤੱਕ ਦਾ ਖਰਚ ਆ ਸਕਦਾ ਹੈ।
ਇਕ ਰਿਪੋਰਟ ਮੁਤਾਬਕ ਡਾਕਟਰ ਰੋਅ ਨੇ ਕਿਹਾ ਕਿ ਇਵਾਂਕਾ ਦੁਨੀਆ ਭਰ ਦੇ ਪ੍ਰਸਿੱਧ ਚਿਹਰਿਆਂ ਵਿਚੋਂ ਇਕ ਹੈ। ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਨੂੰ ਪਸੰਦ ਕਰਨ ਲੱਗੇ ਹਨ। ਅਜਿਹੇ ਵਿਚ ਲੋਕਾਂ 'ਚ ਉਨ੍ਹਾਂ ਵਾਂਗ ਦਿੱਸਣ ਦੀ ਹੋੜ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਔਰਤਾਂ ਇਵਾਂਕਾ ਵਰਗੀ ਲੁਕ ਪਾਉਣ ਲਈ ਕੁਝ ਵੀ ਖਰਚਣ ਨੂੰ ਤਿਆਰੀ ਸੀ। ਇਸੇ ਸਾਲ ਇਵਾਂਕਾ ਵਾਂਗ ਦਿੱਸਣ ਦੇ ਚੱਕਰ ਵਿਚ ਇਕ ਔਰਤ ਨੇ ਸਾਲ ਭਰ ਦੇ ਅੰਦਰ 13 ਸਰਜਰੀਆਂ ਕਰਵਾ ਲਈਆਂ ਸਨ। ਸ਼ਾਇਦ ਇਸੇ ਨੂੰ ਹੀ ਦੀਵਾਨਗੀ ਕਹਿੰਦੇ ਹਨ।


Related News