ਕੋਰੋਨਾ ਪ੍ਰਕੋਪ ਕਾਰਨ ਟਰੰਪ ਦਾ ਕਲੱਬ ਮਾਰ-ਏ-ਲਾਗੋ ਹੋਇਆ ਬੰਦ

Sunday, Mar 21, 2021 - 12:40 PM (IST)

ਕੋਰੋਨਾ ਪ੍ਰਕੋਪ ਕਾਰਨ ਟਰੰਪ ਦਾ ਕਲੱਬ ਮਾਰ-ਏ-ਲਾਗੋ ਹੋਇਆ ਬੰਦ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਸਾਬਕਾ ਰਾਸ਼ਟਰਪਤੀ ਟਰੰਪ ਦੇ ਮਾਰ-ਏ-ਲਾਗੋ ਕਲੱਬ ਨੂੰ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਵਾਇਰਸ ਦੇ ਪ੍ਰਕੋਪ ਦੀ ਪੁਸ਼ਟੀ ਇਕ ਰਿਸੈਪਸ਼ਨਿਸਟ ਦੁਆਰਾ ਕੀਤੀ ਗਈ ਹੈ। ਐਸੋਸੀਏਟਡ ਪ੍ਰੈਸ ਅਨੁਸਾਰ ਕਲੱਬ ਦੇ ਮੈਂਬਰਾਂ ਨੂੰ ਇਕ ਈਮੇਲ ਰਾਹੀਂ ਸਟਾਫ ਮੈਂਬਰਾਂ ਦੁਆਰਾ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਬਾਰੇ ਦੱਸਿਆ ਗਿਆ ਹੈ। ਇਸ ਲਾਗ ਕਾਰਨ ਕਲੱਬ , ਬੀਚ ਕਲੱਬ ਅਤੇ ਡਾਇਨਿੰਗ ਰੂਮ ਵਿਚ ਸੇਵਾਵਾਂ ਅਸਥਾਈ ਤੌਰ ਤੇ ਮੁਅੱਤਲ ਕਰ ਦੇਵੇਗਾ।  ਸ਼ੁੱਕਰਵਾਰ ਨੂੰ ਮਾਰ-ਏ-ਲਾਗੋ ਫੇਸਬੁੱਕ ਪੇਜ 'ਤੇ ਪੋਸਟ ਕੀਤੀਆਂ ਤਸਵੀਰਾਂ' ਵਿਚ  ਲੋਕਾਂ ਨੂੰ ਮਾਸਕ ਤੋਂ ਬਿਨਾਂ ਇਕੱਠੇ ਹੋਏ ਦੇਖਿਆ ਗਿਆ ਹੈ। 

ਇਸ ਸੰਬੰਧੀ ਕਲੱਬ ਨੇ ਕਿਹਾ ਕਿ ਵਾਇਰਸ ਤੋਂ ਸੁਰੱਖਿਆ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਪ੍ਰਭਾਵਿਤ ਖੇਤਰਾਂ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਜਦਕਿ ਇਸਦੀਆਂ ਕੁੱਝ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ। ਪਾਮ ਬੀਚ ਕਾਉਂਟੀ, ਫਲੋਰਿਡਾ, ਜਿਥੇ ਟਰੰਪ ਦਾ ਇਹ ਕਲੱਬ ਸਥਿਤ ਹੈ, ਵਿਚ ਰਾਜ 'ਚ ਤੀਜੇ ਸਭ ਤੋਂ ਵੱਧ ਕੋਰੋਨਾ ਵਾਇਰਸ ਕੇਸ ਹਨ। ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਸ਼ੁੱਕਰਵਾਰ ਤੱਕ, ਕਾਉਂਟੀ ਵਿਚ ਤਕਰੀਬਨ 127,500 ਵਾਇਰਸ ਦੇ ਕੇਸ ਹੋ ਚੁੱਕੇ ਹਨ ਅਤੇ ਰਾਜ ਵਿਚ 20 ਲੱਖ ਕੇਸ ਦਰਜ਼ ਹੋਏ ਹਨ। ਰਾਜ ਦੇ ਜਨ ਸਿਹਤ ਵਿਭਾਗ ਦੇ ਅਨੁਸਾਰ ਸੂਬੇ ਵਿਚ ਵੀਰਵਾਰ ਨੂੰ 5,100 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।


author

DIsha

Content Editor

Related News