‘ਘਟੀਆ ਤੇ ਭਿ੍ਰਸ਼ਟ ਨੇਤਾ ਬਾਇਡੇਨ 47 ਸਾਲਾਂ ਤੋਂ ਅਮਰੀਕਾ ਨੂੰ ਦੇ ਰਹੇ ਹਨ ਧੋਖਾ’

10/31/2020 8:49:52 PM

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਚ ਆਪਣੇ ਵਿਰੋਧੀ ਧਿਰ ਦੇ ਨੇਤਾ ਜੋ ਬਾਇਡੇਨ ’ਤੇ ਭ੍ਰਿਸ਼ਟ ਨੇਤਾ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡੈਮੋ¬ਕ੍ਰੇਟਿਕ ਉਮੀਦਵਾਰ ਨੇ ਪਿਛਲੇ 47 ਸਾਲਾਂ ’ਚ ਅਮਰੀਕਾ ਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਟਰੰਪ (74 ਸਾਲ) ਨੇ ਮਿਨੇਸੋਨਾ ਦੇ ਰੋਚੇਸਟਰ ’ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਇਡੇਨ ਨੂੰ ਸੱਤਾ ਦੀ ਸਨਕ ਹੈ।

‘ਜੋ ਬਾਇਡੇਨ ਤੁਹਾਡੀਆਂ ਅੱਖਾਂ ’ਚ ਦੇਖਣਗੇ ਅਤੇ ਪਿਛੇ ਘੁੰਮ ਕੇ ਪਿੱਠ ’ਤੇ ਚਾਕੂ ਮਾਰ ਦੇਣਗੇ’
ਉਨ੍ਹਾਂ ਨੇ ਕਿਹਾ ਕਿ ਬਾਇਡੇਨ ਘਟੀਆ ਅਤੇ ਭ੍ਰਿਸ਼ਟ ਨੇਤਾ ਹਨ ਜਿਨ੍ਹਾਂ ਨੇ ਪਿਛਲੇ 47 ਸਾਲਾਂ ’ਚ ਤੁਹਾਨੂੰ ਧੋਖਾ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ ਹੈ। ਉਹ ਤੁਹਾਡੀਆਂ ਅੱਖਾਂ ’ਚ ਦੇਖਣਗੇ ਅਤੇ ਪਿਛੇ ਘੁੰਮ ਕੇ ਤੁਹਾਡੀ ਪਿੱਠ ’ਤੇ ਚਾਕੂ ਮਾਰ ਦੇਣਗੇ। ਉਨ੍ਹਾਂ ਨੂੰ ਸਿਰਫ ਸੱਤਾ ਹਾਸਲ ਕਰਨ ਦੀ ਚਿੰਤਾ ਹੈ। ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਤਿੰਨ ਨਵੰਬਰ ਨੂੰ ਹੋਣ ਵਾਲੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ’ਚ ਉਨ੍ਹਾਂ ਨੂੰ ਫੈਸਲਾਕੁੰਨ ਜਿੱਤ ਦਿਵਾ ਕੇ ਹੀ ਆਪਣੀ ਮਾਣ-ਮਰਿਆਦਾ ਦੀ ਰਾਖੀ ਕਰ ਸਕਦੇ ਹਨ।

ਬਾਇਡੇਨ ਨੂੰ ਹਰਾਉਣ ਅਤੇ ਦੇਸ਼ ਦੀ ਰੱਖਿਆ ਲਈ ਵੋਟ ਕਰਨ : ਟਰੰਪ
ਉਨ੍ਹਾਂ ਨੇ ਕਿਹਾ ਕਿ ਤੁਹਾਡੇ ਪਰਿਵਾਰ ਅਤੇ ਤੁਹਾਡੇ ਦੀ ਰੱਖਿਆ ਦਾ ਇਹ ਇਕ ਤਰੀਕਾ ਹੈ। ਅਮਰੀਕੀ ਜੀਵਨ ਸ਼ੈਲੀ ਨੂੰ ਸੁਰੱਖਿਅਤ ਰੱਖਣ ਅਤੇ ਉਸ ਦੀ ਰੱਖਿਆ ਕਰਨ ਦਾ ਇਕੋ ਇਕ ਤਰੀਕਾ ਹੈ। ਤਿੰਨ ਨਵੰਬਰ ਨੂੰ ਬਾਇਡੇਨ ਨੂੰ ਹਰਾਉਣ ਅਤੇ ਅਮਰੀਕੀ ਸੁਤੰਤਰਾ ਦੀ ਰੱਖਿਆ ਕਰਨ ਲਈ ਵੋਟਿੰਗ ਕਰੋ।

ਟਰੰਪ ਨੇ ਕਿਹਾ-ਬਾਇਡੇਨ ਦੇ ਸੱਤਾ ’ਚ ਆਉਣ ’ਤੇ ਟੀਕੇ ’ਚ ਦੇਰੀ ਹੋਵੇਗੀ
ਰਾਸ਼ਟਰਪਤੀ ਨੇ ਕਿਹਾ ਕਿ ਬਾਇਡੇਨ ਦੀ ਯੋਜਨਾ ਕਾਰਣ ਕੋਰੋਨਾ ਵਾਇਰਸ ਦਾ ਟੀਕਾ ਆਉਣ ’ਚ ਦੇਰੀ ਹੋਵੇਗੀ, ਇਲਾਜ ਦੇ ਤਰੀਕਿਆਂ ਨੂੰ ਲਾਗੂ ਕਰਨ ’ਚ ਦੇਰੀ ਹੋਵੇਗੀ, ਅਰਥਵਿਵਸਥਾ ਢਹਿ ਜਾਵੇਗਾ ਅਤੇ ਪੂਰਾ ਦੇਸ਼ ਬੰਦ ਹੋ ਜਾਵੇਗਾ।


Karan Kumar

Content Editor

Related News