ਅਮਰੀਕੀ ਸੰਸਦ 'ਤੇ ਟਰੰਪ ਸਮਰਥਕਾਂ ਵੱਲੋਂ ਹਮਲੇ ਦੀ ਘਟਨਾ ਦੇ ਮੰਗੇ ਰਿਕਾਰਡ

Friday, Aug 27, 2021 - 12:44 PM (IST)

ਅਮਰੀਕੀ ਸੰਸਦ 'ਤੇ ਟਰੰਪ ਸਮਰਥਕਾਂ ਵੱਲੋਂ ਹਮਲੇ ਦੀ ਘਟਨਾ ਦੇ ਮੰਗੇ ਰਿਕਾਰਡ

ਵਾਸ਼ਇੰਗਟਨ- ਅਮਰੀਕਾ ਸੰਸਦ ਭਵਨ ਕੰਪਲੈਕਸ ਵਿਚ ਜਨਵਰੀ ਵਿਚ ਹੋਈ ਵਿਦਰੋਹ ਦੀ ਜਾਂਚ ਕਰ ਰਹੀ ਸਦਨ ਦੀ ਕਮੇਟੀ ਸੰਘੀ, ਖੁਫੀਆ ਅਤੇ ਲਾਅ ਇਨਫੋਰਸਮੈਂਟ ਏਜੰਸੀਆਂ ਤੋਂ ਉਹ ਰਿਕਾਰਡ ਮੰਗ ਰਹੀ ਹੈ ਜਿਸ ਵਿਚ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਭੀੜ ਦੇ ਜਾਨਲੇਵਾ ਹਮਲੇ ਦੀ ਸੰਸਦ ਮੈਂਬਰਾਂ ਨੇ ਸਮੀਖਿਆ ਕੀਤੀ ਹੈ।

ਕਮੇਟੀ ਨੇ ਇਸ ਰਿਕਾਰਡ ਵਿਚ ਉਨ੍ਹਾਂ ਘਟਨਾਵਾਂ ਦੀ ਜਾਣਕਾਰੀ ਮੰਗੀ ਹੈ ਜਿਸ ਨਾਲ 6 ਜਨਵਰੀ ਨੂੰ ਦੰਗੇ ਹੋਏ। ਇਸ ਵਿਚ ਤਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਏਜੰਸੀਆਂ ਦੇ ਤਹਿਤ ਵ੍ਹਾਈਟ ਹਾਊਸ ਦੇ ਅੰਦਰ ਸੰਚਾਰ ਦੀ ਜਾਣਕਾਰੀ ਵੀ ਸ਼ਾਮਲ ਹੈ। ਨਾਲ ਹੀ ਵਾਸ਼ਿੰਗਟਨ ਵਿਚ ਹੋਈਆਂ ਰੈਲੀਆਂ ਲਈ ਯੋਜਨਾ ਅਤੇ ਵਿੱਤ ਪੋਸ਼ਣ ਦੀ ਜਾਣਕਾਰੀ ਵੀ ਮੰਗੀ ਗਈ ਹੈ। ਕਮੇਟੀ ਦੇ ਮੈਂਬਰ ਦੂਰਸੰਚਾਰ ਕੰਪਨੀਆਂ ਤੋਂ ਕਈ ਲੋਕਾਂ ਦੇ ਫੋਨ ਰਿਕਾਰਡ ਸੁਰੱਖਿਅਤ ਰੱਖਣ ਲਈ ਕਹਿਣ ’ਤੇ ਵੀ ਵਿਚਾਰ ਕਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੰਗਿਆਂ ਬਾਰੇ ਕੌਣ ਜਾਣਦਾ ਸੀ।


author

Tarsem Singh

Content Editor

Related News