ਅਮੀਰਾਂ ਦੀ ਸੂਚੀ ''ਚ ਟਰੰਪ ਪਹੁੰਚੇ ਇਸ ਸਥਾਨ ''ਤੇ

03/07/2018 3:51:55 PM

ਨਿਊਯਾਰਕ (ਵਾਰਤਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਾਇਦਾਦ 'ਚ ਇਕ ਸਾਲ ਦੌਰਾਨ ਵੱਡੀ ਗਿਰਾਵਟ ਆਈ ਹੈ ਅਤੇ ਇਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 222 ਸਥਾਨ ਹੇਠਾਂ ਆ ਗਏ ਹਨ। ਨਿਊਯਾਰਕ ਮੈਗਜ਼ੀਨ 'ਫੋਬਰਸ' ਦੀ ਨਵੀਂ ਸੂਚੀ ਮੁਤਾਬਕ ਟਰੰਪ ਦੀ ਜਾਇਦਾਦ ਰਾਸ਼ਟਰਪਤੀ ਬਣਨ ਤੋਂ ਬਾਅਦ ਤੇਜ਼ੀ ਨਾਲ ਘੱਟ ਹੋਈ ਹੈ। ਮੈਗਜ਼ੀਨ ਦੀ ਨਵੀਂ ਸੂਚੀ ਵਿਚ ਟਰੰਪ ਦੀ ਜਾਇਦਾਦ 'ਚ 40 ਕਰੋੜ ਡਾਲਰ ਦੀ ਗਿਰਾਵਟ ਆਈ ਅਤੇ ਹੁਣ ਉਹ 3.1 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਹਨ। 
ਜਾਇਦਾਦ 'ਚ ਗਿਰਾਵਟ ਦੀ ਵਜ੍ਹਾ ਨਾਲ ਰਾਸ਼ਟਰਪਤੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ 222 ਸਥਾਨ ਦੀ ਜ਼ੋਰਦਾਰ ਗਿਰਾਵਟ ਤੋਂ ਬਾਅਦ ਹੁਣ 544ਵੇਂ ਸਥਾਨ ਤੋਂ 766ਵੇਂ ਸਥਾਨ 'ਤੇ ਆ ਗਏ ਹਨ।  ਸਾਲ 2015 'ਚ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਦੇ ਸਮੇਂ ਡੋਨਾਲਡ ਟਰੰਪ ਨੇ 10 ਅਰਬ ਡਾਲਰ ਦੀ ਜਾਇਦਾਦ ਦਾ ਦਾਅਵਾ ਕੀਤਾ ਸੀ। ਰਾਸ਼ਟਰਪਤੀ ਦੀ ਜਾਇਦਾਦ 'ਚ ਗਿਰਾਵਟ ਦੀ ਮੁੱਖ ਵਜ੍ਹਾ ਇਕ ਤਾਂ ਨਿਊਯਾਰਕ ਸ਼ਹਿਰ ਵਿਚ ਅਚੱਲ ਜਾਇਦਾਦ ਖੇਤਰ ਦੇ ਸਾਹਮਣੇ ਬਣਿਆ ਹੋਇਆ ਸੰਕਟ ਹੈ। ਮੈਗਜ਼ੀਨ ਦਾ ਮੁਲਾਂਕਣ ਹੈ ਕਿ ਪਿਛਲੇ ਕੁਝ ਸਾਲਾਂ 'ਚ ਟਰੰਪ ਦੀ ਮਸ਼ਹੂਰ ਇਮਾਰਤ ਦੀ ਕੀਮਤ ਹੀ 4.1 ਕਰੋੜ ਡਾਲਰ ਘੱਟ ਹੋ ਗਈ ਹੈ।


Related News