ਟ੍ਰੰਪ ਤੋਂ ਕਾਰੋਬਾਰੀ ਗਤੀਵਿਧੀਆਂ ਨੂੰ ਲੈ ਕੇ ਦਾਇਰ ਮੁਕੱਦਮੇ ਸਬੰਧੀ 7 ਘੰਟੇ ਤੱਕ ਕੀਤੇ ਗਏ ਸਵਾਲ-ਜਵਾਬ

Saturday, Apr 15, 2023 - 03:45 AM (IST)

ਟ੍ਰੰਪ ਤੋਂ ਕਾਰੋਬਾਰੀ ਗਤੀਵਿਧੀਆਂ ਨੂੰ ਲੈ ਕੇ ਦਾਇਰ ਮੁਕੱਦਮੇ ਸਬੰਧੀ 7 ਘੰਟੇ ਤੱਕ ਕੀਤੇ ਗਏ ਸਵਾਲ-ਜਵਾਬ

ਨਿਊਯਾਰਕ (ਏ. ਪੀ.) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਤੋਂ ਵੀਰਵਾਰ ਨੂੰ ਨਿਊਯਾਰਕ ਦੇ ਅਟਾਰਨੀ ਜਨਰਲ ਦਫ਼ਤਰ ਨੇ ਉਨ੍ਹਾਂ ਦੀ ਕੰਪਨੀ ਦੀਆਂ ਕਾਰੋਬਾਰੀ ਗਤੀਵਿਧੀਆਂ ’ਤੇ ਚੱਲ ਰਹੇ ਮੁਕੱਦਮੇ ਸਬੰਧੀ ਕਰੀਬ 7 ਘੰਟੇ ਪੁੱਛਗਿੱਛ ਕੀਤੀ। ਇਹ ਦੂਜੀ ਵਾਰ ਹੈ ਜਦੋਂ ਟ੍ਰੰਪ ਨੇ ਕਾਰੋਬਾਰੀ ਗਤੀਵਿਧੀਆਂ ਨੂੰ ਲੈ ਕੇ ਦਾਇਰ ਮੁਕੱਦਮੇ ਸਬੰਧੀ ਗਵਾਹੀ ਦਿੱਤੀ ਹੈ। ਰਿਪਬਲੀਕਨ ਨੇਤਾ ਨੇ ਅਟਾਰਨੀ ਜਨਰਲ ਲੇਤੀਤਿਆ ਜੇਮਸ ਦੇ ਵਕੀਲਾਂ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਵਿਦੇਸ਼ ਮੰਤਰੀ ਜੈਸ਼ੰਕਰ ਨੇ ਮੋਜ਼ਾਮਬੀਕ ’ਚ ਭਾਰਤ ਵਿੱਚ ਬਣੀ ਟ੍ਰੇਨ ’ਚ ਕੀਤਾ ਸਫਰ, ਕਹੀ ਇਹ ਗੱਲ

ਜੇਮਸ ਨੇ ਪਿਛਲੇ ਸਾਲ ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਸੀ। ਅਟਾਰਨੀ ਜਨਰਲ ਦੇ ਮੁਕੱਦਮੇ 'ਚ ਦਾਅਵਾ ਕੀਤਾ ਗਿਆ ਹੈ ਕਿ ਟ੍ਰੰਪ ਅਤੇ ਉਸ ਦੇ ਪਰਿਵਾਰ ਨੇ ਬੈਂਕਾਂ ਨੂੰ ਉਨ੍ਹਾਂ ਦੀ ਜਾਇਦਾਦ ਤੇ ਹੋਟਲਾਂ ਅਤੇ ਗੋਲਫ ਕੋਰਸਾਂ ਵਰਗੀਆਂ ਜਾਇਦਾਦਾਂ ਦੇ ਮੁੱਲ ਬਾਰੇ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕੀਤਾ। ਇਹ ਮੁਕੱਦਮਾ ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਦੁਆਰਾ ਟ੍ਰੰਪ ਵਿਰੁੱਧ ਦਾਇਰ ਅਪਰਾਧਿਕ ਦੋਸ਼ਾਂ ਤੋਂ ਵੱਖਰਾ ਹੈ। ਇਹ ਮੁਕੱਦਮਾ ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਦੁਆਰਾ ਟ੍ਰੰਪ ਵਿਰੁੱਧ ਦਾਇਰ ਅਪਰਾਧਿਕ ਦੋਸ਼ਾਂ ਤੋਂ ਵੱਖਰਾ ਹੈ।

ਇਹ ਵੀ ਪੜ੍ਹੋ : ਸੈਲਾਨੀਆਂ ਨੂੰ ਲੁਭਾਉਣ ਲਈ ਜਾਪਾਨ ਨੇ ਦੇਸ਼ 'ਚ ਪਹਿਲਾ ਕੈਸੀਨੋ ਖੋਲ੍ਹਣ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

ਟ੍ਰੰਪ ਦੇ ਮੈਨਹਟਨ 'ਚ ਇਮਾਰਤ ਵਿੱਚ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਵਕੀਲ ਏਲੇਨਾ ਹੱਬਾ ਨੇ ਕਿਹਾ ਕਿ ਉਹ ‘ਨਾ ਸਿਰਫ਼ ਗਵਾਹੀ ਦੇਣਾ ਚਾਹੁੰਦੇ ਹਨ, ਸਗੋਂ ਉਹ ਇਸ ਦੀ ਉਡੀਕ ਵੀ ਕਰ ਰਹੇ ਹਨ।’ ਇਸੇ ਇਮਾਰਤ 'ਚ ਜੇਮਸ ਦਾ ਦਫ਼ਤਰ ਵੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News