ਟਵਿੱਟਰ ਨੇ ''ਟਰੰਪ ਪ੍ਰਚਾਰ ਮੁਹਿੰਮ'' ਵੱਲੋਂ ਜੌਰਜ ਫਲਾਈਡ ਨੂੰ ਜਾਰੀ ਸ਼ਰਧਾਂਜਲੀ ਦਾ ਵੀਡੀਓ ਹਟਾਇਆ

06/05/2020 6:32:36 PM

ਵਾਸ਼ਿੰਗਟਨ (ਭਾਸ਼ਾ): ਟਵਿੱਟਰ ਨੇ ਟਰੰਪ ਪ੍ਰਚਾਰ ਮੁਹਿੰਮ ਵੱਲੋਂ ਜੌਰਜ ਫਲਾਈਡ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਪਲੋਡ ਕੀਤੇ ਗਏ ਵੀਡੀਓ ਨੂੰ ਕਾਪੀ ਰਾਈਟ ਸੰਬੰਧੀ ਦਾਅਵੇ ਦੇ ਬਾਅਦ ਹਟਾ ਦਿੱਤਾ ਹੈ। ਇਸ ਘਟਨਾ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸੋਸ਼ਲ ਮੀਡੀਆ ਦੇ ਵਿਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਟਵਿੱਟਰ ਨੇ ਟੀਮ ਟਰੰਪ ਹੈਂਡਲ ਤੋਂ ਪੋਸਟ ਕੀਤੇ ਗਏ ਵੀਡੀਓ ਨੂੰ ਡਿਜੇਬਲ (ਇਸ ਨੂੰ ਕੋਈ ਨਹੀਂ ਦੇਖ ਸਕਦਾ) ਕਰਦਿਆਂ ਉੱਥੇ ਸੰਦੇਸ਼ ਲਿਖਿਆ ਹੈ,''ਕਾਪੀਰਾਈਟ ਮਾਲਕ ਦੇ ਦਾਅਵੇ ਦੇ ਜਵਾਬ ਵਿਚ ਇਸ ਵੀਡੀਓ ਨੂੰ ਡਿਜੇਬਲ ਕੀਤਾ ਜਾਂਦਾ ਹੈ।''

ਭਾਵੇਂਕਿ ਇਹ ਵੀਡੀਓ ਹਾਲੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯੂ-ਟਿਊਬ ਚੈਨਲ 'ਤੇ ਉਪਲਬਧ ਹੈ ਅਤੇ ਇਸ ਵਿਚ ਸ਼ੁਰੂਆਤ ਵਿਚ ਫਲਾਈਡ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਗੌਰਤਲਬ ਹੈ ਕਿ ਫਲਾਈਡ ਦੀ ਹਿਰਾਸਤ ਵਿਚ ਹੋਈ ਮੌਤ ਦੇ ਬਾਅਦ ਦੇ ਬਾਅਦ ਦੇਸ਼ ਵਿਚ ਹਿੰਸਕ ਅਤੇ ਸ਼ਾਂਤੀਪੂਰਨ ਦੋਹਾਂ ਤਰੀਕਿਆਂ ਨਾਲ ਪ੍ਰਦਰਸ਼ਨ ਜਾਰੀ ਹਨ। ਟਵਿੱਟਰ ਨੇ ਇਕ ਬਿਆਨ ਵਿਚ ਕਿਹਾ ਹੈ,''ਸਾਡੀ ਕਾਪੀਰਾਈਟ ਨੀਤੀ ਦੇ ਮੁਤਾਬਕ ਅਸੀਂ ਕਾਪੀਰਾਈਟ ਮਾਲਕ ਜਾਂ ਉਹਨਾਂ ਦੇ ਕਾਨੂੰਨੀ ਪ੍ਰਤੀਨਿਧੀ ਵੱਲੋਂ ਭੇਜੇ ਗਏ ਵੈਧ ਕਾਪੀਰਾਈਟ ਦਾਅਵਿਆਂ 'ਤੇ ਜਵਾਬ ਦਿੰਦੇ ਹਾਂ।'' ਭਾਵੇਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਵੀਡੀਓ 'ਤੇ ਕਾਪੀ ਰਾਈਟ ਦਾ ਦਾਅਵਾ ਕਿਸ ਨੇ ਕੀਤਾ ਹੈ।


Vandana

Content Editor

Related News