ਟਰੰਪ ਦੀ ਬੇਟੀ ਲਾਅ ਸਕੂਲ ਤੋਂ ਹੋਈ ਗ੍ਰੈਜੁਏਟ, ਕਿਹਾ-''ਮੈਨੂੰ ਤੇਰੇ ''ਤੇ ਮਾਣ''

5/21/2020 12:22:15 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਿਵਾਰ ਵਿਚ ਹੁਣ ਇਕ ਵਕੀਲ ਦਾ ਨਾਮ ਸ਼ਾਮਲ ਹੋ ਗਿਆ ਹੈ। ਅਸਲ ਵਿਚ ਟਰੰਪ ਦੀ ਸਭ ਤੋਂ ਛੋਟੀ ਬੇਟੀ ਟਿਫਨੀ ਟਰੰਪ ਨੇ ਹਾਲ ਹੀ ਵਿਚ ਜੌਰਜਟਾਊਨ ਲਾਅ ਸਕੂਲ ਤੋਂ ਗ੍ਰੈਜੁਏਸ਼ਨ ਕੀਤੀ ਹੈ। ਇਸ ਮੌਕੇ ਟਰੰਪ ਨੇ ਆਪਣੀ ਬੇਟੀ ਨੂੰ ਵਧਾਈ ਦਿੰਦੇ ਹੋਏ ਲਿਖਿਆ,''ਮੈਨੂੰ ਮੇਰੇ ਪਰਿਵਾਰ ਵਿਚ ਇਕ ਵਕੀਲ ਚਾਹੀਦਾ ਸੀ। ਮੈਨੂੰ ਤੁਹਾਡੇ 'ਤੇ ਮਾਣ ਹੈ।''

 

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 26 ਸਾਲ ਦੀ ਟਿਫਨੀ, ਟਰੰਪ ਦੀ ਦੂਜੀ ਸਾਬਕਾ ਪਤਨੀ ਮਾਰਲਾ ਨੇਪਲਜ਼ ਦੀ ਬੇਟੀ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਸਕੂਲ ਬੰਦ ਹੋਣ ਅਤੇ ਆਨਲਾਈਨ ਨਿਰਦੇਸ਼ 'ਤੇ ਸ਼ਿਫਟ ਹੋਣ ਦੇ ਬਾਅਦ ਟਿਫਨੀ ਨੂੰ ਰਵਾਇਤੀ ਸਮਾਰੋਹ ਛੱਡਣਾ ਪਿਆ। ਵੈਬਸਾਈਟ ਦੇ ਮੁਤਾਬਕ ਜੌਰਜਟਾਊਨ ਨੇ 2020 ਦੇ ਆਪਣੇ ਗਰੁੱਪ ਨੂੰ ਵੀਡੀਓ ਸਮਾਰੋਹ ਦੇ ਜ਼ਰੀਏ ਸਨਮਾਨਿਤ ਕੀਤਾ। ਟਿਫਨੀ ਟਰੰਪ ਰਾਸ਼ਟਰਪਤੀ ਦੇ ਪੰਜ ਬੱਚਿਆਂ ਵਿਚੋਂ ਪਹਿਲੀ ਵਕੀਲ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਚਾਹੁੰਦਾ ਹੈ ਭਾਰਤੀ ਵਿਦਿਆਰਥੀ ਪੜ੍ਹਨ ਲਈ ਆਉਣ : ਵੇਲਜ਼

ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਸਾਰੇ ਸਕੂਲ ਅਤੇ ਯੂਨੀਵਰਸਿਟੀਆਂ ਬੰਦ ਹਨ। ਐਰਿਕ ਜੌਰਜਟਾਊਨ ਤੋਂ ਗ੍ਰੈਜੁਏਟ ਹਨ। ਡਾਨ ਜੂਨੀਅਰ ਅਤੇ ਐਰਿਕ ਆਪਣੇ ਪਿਤਾ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਟਰੰਪ ਓਰਗੇਨਾਈਜੇਸ਼ਨ, ਪਰਿਵਾਰਕ ਕਾਰੋਬਾਰ ਨੂੰ ਚਲਾ ਰਹੇ ਹਨ ਜਦਕਿ ਇਵਾਂਕਾ ਉਹਨਾਂ ਨੂੰ ਵ੍ਹਾਈਟ ਹਾਊਸ ਦੇ ਸਲਾਹਕਾਰ ਦੇ ਰੂਪ ਵਿਚ ਸੇਵਾ ਦਿੰਦੀ ਹੈ। ਰਾਸ਼ਟਰਪਤੀ ਦੇ 5ਵੇਂ ਬੱਚੇ ਬੈਰੋਨ ਟਰੰਪ 14 ਸਾਲ ਦੇ ਹਨ ਅਤੇ ਮੈਰੀਲੈਂਡ ਦੇ ਇਕ ਨਿੱਜੀ ਸਕੂਲ ਵਿਚ ਫਿਲਹਾਲ ਪੜ੍ਹਾਈ ਕਰ ਰਹੇ ਹਨ। ਉਹਨਾਂ ਦੀ ਮਾਂ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਹੈ।
 


Vandana

Content Editor Vandana