ਹੁਣ ਘਰ ''ਚ ਟਰੰਪ ਦਾ ਵਿਰੋਧ, ਬੇਟੀ ਟਿਫਨੀ ਨੇ ਪ੍ਰਦਰਸ਼ਨਕਾਰੀਆਂ ਦਾ ਕੀਤਾ ਸਮਰਥਨ

06/04/2020 7:00:48 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਵਿਰੋਧ ਲਗਾਤਾਰ ਜਾਰੀ ਹੈ ਉੱਥੇ ਪਰਿਵਾਰ ਵਿਚ ਹੀ ਉਹਨਾਂ ਵਿਰੁੱਧ ਆਵਾਜ਼ ਉੱਠ ਰਹੀ ਹੈ। ਅਮਰੀਕਾ ਵਿਚ ਗੈਗ ਗੋਰੇ ਨਾਗਰਿਕ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਜਾਰੀ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਵੱਡੇ ਪੱਧਰ 'ਤੇ ਹੋਣ ਵਾਲੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਸਮਰਰਥਨ ਵਿਚ ਹੁਣ ਟਰੰਪ ਦੀ ਛੋਟੀ ਬੇਟੀ ਟਿਫਨੀ ਵੀ ਸ਼ਾਮਲ ਹੋ ਗਈ ਹੈ। ਟਿਫਨੀ ਨੇ ਫਲਾਈਡ ਦੀ ਮੌਤ ਦੇ ਵਿਰੋਧ ਵਿਚ ਜਾਰੀ ਪ੍ਰਦਰਸ਼ਨਾਂ ਦੇ ਪੱਖ ਵਿਚ ਇੰਸਟਾਗ੍ਰਾਮ 'ਤੇ ਪੋਸਟ ਦੇ ਜ਼ਰੀਏ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਸਮਰਥਨ ਦਿੱਤਾ ਹੈ।

ਟਰੰਪ ਦੀ ਦੂਜੀ ਬੇਟੀ ਹੈ ਟਿਫਨੀ
ਟਰੰਪ ਦੀ ਦੂਜੀ ਬੇਟੀ ਟਿਫਨੀ ਨੇ ਜਦੋਂ ਮਈ ਮਹੀਨੇ ਵਿਚ ਲਾਅ ਵਿਚ ਗ੍ਰੈਜੁਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਸੀ ਤਾਂ ਪਿਤਾ ਟਰੰਪ ਨੇ ਕਿਹਾ ਸੀ ਕਿ ਉਹਨਾਂ ਨੂੰ ਪਰਿਵਾਰ ਵਿਚ ਸਿਰਫ ਇਕ ਵਕੀਲ ਦੀ ਲੋੜ ਸੀ ਕਿਉਂਕਿ ਹੁਣ ਉਹਨਾਂ ਦੀ ਬੇਟੀ ਲਾਅ ਗ੍ਰੈਜੁਏਟ ਹੈ ਇਸ ਲਈ ਉਹ ਬਹੁਤ ਖੁਸ਼ ਹਨ। ਇੱਥੇ ਦੱਸ ਦਈਏ ਕਿ ਟਿਫਨੀ ਡੋਨਾਲਡ ਟਰੰਪ ਦੀ ਦੂਜੀ ਪਤਨੀ ਅਦਾਕਾਰਾ ਮਾਰਲਾ ਪੇਪਲਸ ਦੀ ਬੇਟੀ ਹੈ। ਟਿਫਨੀ ਨੇ ਇੰਸਟਾਗ੍ਰਾਮ ਪੇਜ 'ਤੇ ਮੈਸੇਜ ਉਸ ਸਮੇਂ ਪੋਸਟ ਕੀਤਾ ਜਦੋਂ ਵਾਸ਼ਿੰਗਟਨ ਡੀ.ਸੀ. ਦੇ ਕਰੀਬ ਇਕੱਠੇ ਪ੍ਰਦਰਸਨਕਾਰੀਆਂ ਦੀ ਭੀੜ 'ਤੇ ਪੁਲਸ ਨੇ ਹੰਝੂ ਗੈਸ ਦੀ ਵਰਤੋਂ ਕੀਤੀ।

 

 
 
 
 
 
 
 
 
 
 
 
 
 
 

”Alone we can achieve so little; together we can achieve so much.”- Helen Keller #blackoutTuesday #justiceforgeorgefloyd

A post shared by Tiffany Ariana Trump (@tiffanytrump) on Jun 2, 2020 at 8:52am PDT

ਵ੍ਹਾਈਟ ਹਾਊਸ ਤੋਂ ਦੂਰ ਰਹਿੰਦੀ ਹੈ ਟਿਫਨੀ
26 ਸਾਲਾ ਟਿਫਨੀ ਨੇ ਇੰਸਟਾਗ੍ਰਾਮ ਅਤੇ ਟਵਿੱਟਰ ਬਲੈਕ ਸ੍ਰਕੀਨ ਦੇ ਹੇਠਾਂ ਕੈਪਸ਼ਨ ਵਿਚ ਹੇਲੇਨ ਕੇਲਰ ਦਾ ਇਕ quote ਲਿਖਿਆ,''ਇਕੱਲੇ ਅਸੀਂ ਬਹੁਤ ਘੱਟ ਹਾਸਲ ਕਰ ਸਕਦੇ ਹਾਂ, ਨਾਲ ਮਿਲ ਕੇ ਅਸੀਂ ਬਹੁਤ ਜ਼ਿਆਦਾ ਹਾਸਲ ਕਰ ਸਕਦੇ ਹਾਂ।'' ਇਸ ਦੇ ਨਾਲ ਹੀ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਟਰੈਂਡ ਹੋ ਰਹੇ ਹੈਸ਼ਟੈਗ #blackoutTuesday ਦੀ ਵਰਤੋਂ ਕੀਤੀ। ਇਸ ਹੈਸ਼ਟੈਗ ਦਾ ਉਦੇਸ਼ ਅਮਰੀਕਾ ਵਿਚ ਪੁਲਸ ਦੀ ਬੇਰਹਿਮੀ ਅਤੇ ਨਸਲਭੇਦ 'ਤੇ ਰੋਸ਼ਨੀ ਪਾਉਣੀ ਸੀ। ਟਿਫਨੀ ਟਰੰਪ ਫੈਮਿਲੀ ਦੀ ਪਹਿਲੀ ਮੈਂਬਰ ਹੋ ਜੇ ਵਕੀਲ ਹੈ। ਟਿਫਨੀ ਨੂੰ ਬਹੁਤ ਘੱਟ ਵਾਰ ਵ੍ਹਾਈਟ ਹਾਊਸ ਵਿਚ ਦੇਖਿਆ ਗਿਆ ਹੈ। ਇਸ ਦੇ ਇਲਾਵਾ ਆਪਣੇ ਦੋਵੇਂ ਭਰਾਵਾਂ ਅਤੇ ਭੈਣ ਇਵਾਂਕਾ ਦੇ ਨਾਲ ਹੀ ਬਹੁਤ ਘੱਟ ਹੀ ਦੇਖਿਆ ਗਿਆ ਹੈ।


Vandana

Content Editor

Related News