ਅਮਰੀਕਾ : ਜਿਹੜੇ ਹਸਪਤਾਲ ''ਚ ਚੱਲ ਰਿਹੈ ਟਰੰਪ ਦਾ ਇਲਾਜ, ਉੱਥੇ ਮਿਲਿਆ ਸ਼ੱਕੀ ਬੈਗ

10/04/2020 6:12:59 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਿਹੜੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਉਸ ਦੇ ਬਾਹਰ ਸ਼ੱਕੀ ਪੈਕਟ ਮਿਲਣ ਨਾਲ ਹਫੜਾ-ਦਫੜੀ ਮਚ ਗਈ ਹੈ। ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਬਾਹਰ ਸ਼ੱਕੀ ਪੈਕਟ ਮਿਲਿਆ ਹੈ। ਬੰਬ ਡਿਸਪੋਜ਼ਲ ਸਕਵਾਡ ਬੈਗ ਦੀ ਜਾਂਚ ਵਿਚ ਜੁਟਿਆ ਹੋਇਆ ਹੈ। ਫਿਲਹਾਲ ਟਰੰਪ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਦੀ ਤਬੀਅਤ ਵਿਚ ਕਾਫੀ ਸੁਧਾਰ ਹੈ। ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਡਾਕਟਰ ਕਾਨਲੇ ਨੇ ਦੱਸਿਆ ਕਿ ਟਰੰਪ ਨੂੰ ਵੀਰਵਾਰ ਨੂੰ ਹਲਕੀ ਖੰਘ ਸੀ ਅਤੇ ਨੱਕ ਜਾਮ ਸੀ। ਉਹਨਾਂ ਨੂੰ ਕੁਝ ਥਕਾਵਟ ਵੀ ਸੀ ਪਰ ਹੁਣ ਉਹਨਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।

ਉੱਥੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੈਟਿਕ ਉਮੀਦਵਾਰ ਜੋ ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਦਾ ਕੋਰੋਨਾ ਪਾਜ਼ੇਟਿਵ ਪਾਇਆ ਜਾਣਾ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਲਈ ਇਕ ਚਿਤਾਵਨੀ ਹੈ। ਬਿਡੇਨ ਨੇ ਲੋਕਾਂ ਨੂੰ ਮਾਸਕ ਪਾਉਣ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ। ਬਿਡੇਨ ਨੇ ਮਿਸ਼ੀਗਨ ਦੇ ਗ੍ਰੈਂਡ ਰੈਪੀਡਸ ਵਿਚ ਇਕ ਚੋਣ ਰੈਲੀ ਵਿਚ ਕਿਹਾ ਹੈਕਿ ਕੋਰੋਨਾ ਸੰਕ੍ਰਮਿਤ ਪਾਏ ਗਏ ਰਾਸ਼ਟਰਪਤੀ ਅਤੇ ਅਮਰੀਕਾ ਦੀ ਪ੍ਰਥਮ ਬੀਬੀ ਦੀ ਸਿਹਤ ਅਤੇ ਸੁਰੱਖਿਆ ਦੀ ਇੱਛਾ ਕਰਦਾ ਹਾਂ। ਮੇਰੀ ਪਤਨੀ ਜਿਲ ਅਤੇ ਮੈਂ ਈਸ਼ਵਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋ ਜਾਣ। ਉਹਨਾਂ ਨੇ ਕਿਹਾ ਕਿ ਇਹ ਰਾਜਨੀਤੀ ਦਾ ਮਾਮਲਾ ਨਹੀਂ ਹੈ। ਇਹ ਸਾਡੇ ਸਾਰਿਆਂ ਲਈ ਚਿਤਾਵਨੀ ਹੈ ਕਿ ਅਸੀਂ ਇਸ ਵਾਇਰਸ ਨੂੰ ਗੰਭੀਰਤਾ ਨਾਲ ਲੈਣਾ ਹੈ।


Vandana

Content Editor

Related News