ਪ੍ਰਚਾਰ ਮੁਹਿੰਮ ’ਚ ਡਾ. ਫਾਉਸੀ ਦੀ ਭਰੋਸੇਯੋਗਤਾ ਦਾ ਗਲਤ ਫਾਇਦਾ ਚੁੱਕ ਰਹੇ ਟਰੰਪ ਅਤੇ ਬਾਈਡੇਨ

Wednesday, Oct 14, 2020 - 08:10 AM (IST)

ਪ੍ਰਚਾਰ ਮੁਹਿੰਮ ’ਚ ਡਾ. ਫਾਉਸੀ ਦੀ ਭਰੋਸੇਯੋਗਤਾ ਦਾ ਗਲਤ ਫਾਇਦਾ ਚੁੱਕ ਰਹੇ ਟਰੰਪ ਅਤੇ ਬਾਈਡੇਨ

ਲਾਸ ਏਂਜਲਸ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡੇਨ ਰਾਸ਼ਟਰਪਤੀ ਅਹੁਦੇ ਦੀ ਚੋਣ ਤੋਂ ਪਹਿਲਾਂ ਆਪਣੀ-ਆਪਣੀ ਪ੍ਰਚਾਰ ਮੁਹਿੰਮ ਦੌਰਾਨ ਦੇਸ਼ ਦੇ ਮੰਨੇ-ਪ੍ਰਮੰਨੇ ਇਨਫੈਕਸ਼ਨ ਰੋਗ ਮਾਹਿਰ ਡਾ. ਫਾਉਸੀ ਦੀ ਭਰੋਸੇਯੋਗਦਾ ਦਾ ਗਲਤ ਫਾਇਦਾ ਚੁੱਕ ਰਹੇ ਹਨ।

ਟਰੰਪ ਦੀ ਚੋਣ ਪ੍ਰਚਾਰ ਮੁਹਿੰਮ ਨੇ ਫੌਸੀ ਦੇ ਮਾਰਚ ’ਚ ਦਿੱਤੀ ਗਈ ਇਕ ਇੰਟਰਵਿਊ ਦੇ ਵੀਡੀਓ ਦਾ ਪਿਛਲੇ ਹਫਤੇ ਆਪਣੇ ਇਸਤਿਹਾਰ ਦੇ ਤੌਰ ’ਤੇ ਇਸਤੇਮਾਲ ਕੀਤਾ।

ਇਸ ਵੀਡੀਓ ’ਚ ਫਾਉਸੀ ਕਹਿਰ ਰਹੇ ਹਨ ਕਿ ਮੈਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ ਕਿ ਵਾਇਰਸ ਨਾਲ ਨਜਿੱਠਣ ਲਈ ਕੋਈ ਹੋਰ ਵਿਅਕਤੀ ਇਸ ਤੋਂ ਬਿਹਤਰ ਹੋ ਸਕਦਾ ਸੀ। ਵੀਡੀਓ ’ਚ ਅਜਿਹਾ ਲੱਗ ਰਿਹਾ ਹੈ ਕਿ ਡਾ. ਫਾਉਸੀ ਰਾਸ਼ਟਰਪਤੀ ਦੀ ਪ੍ਰਸ਼ੰਸਾ ਕਰ ਰਹੇ ਹਨ, ਪਰ ਡਾਕਟਰ ਦਾ ਕਹਿਣਾ ਹੈ ਕਿ ਉਹ ਇਸ ਵੀਡੀਓ ’ਚ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਮੋਟੇ ਤੌਰ ’ਤੇ ਸੰਘੀ ਸਰਕਾਰ ਦੀ ਪ੍ਰਸ਼ੰਸਾ ਕਰ ਰਹੇ ਸਨ।

ਟਰੰਪ ਦੀ ਪ੍ਰਚਾਰ ਮੁਹਿੰਮ ਨੇ ਇਸ ਇਸ਼ਤਿਹਾਰ ਨੂੰ ਹਟਾਉਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਸ ਵੀਡੀਓ ’ਚ ਫਾਉਸੀ ਦੇ ਬਿਆਨ ਉਨ੍ਹਾਂ ਦੇ ‘ਖੁਦ ਦੇ ਸ਼ਬਦ’ ਹਨ। ਦੂਸਰੇ ਪਾਸੇ ਬਾਈਡੇਨ ਆਪਣੀਆਂ ਰੈਲੀਆਂ ’ਚ ਵਾਅਦਾ ਕਰ ਰਹੇ ਹਨ ਕਿ ਜੇਕਰ ਉਨ੍ਹਾਂ ਨੂੰ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਤਾਂ ਉਹ ਫਾਉਸੀ ਦਾ ਸਲਾਹ ਮੁਤਾਬਕ ਕੰਮ ਕਰਨਗੇ। ਉਹ ਫਾਉਸੀ ਦੇ ਨਜ਼ਰੀਏ ਨਾਲ ਖੁਦ ਨੂੰ ਜੋੜ ਕੇ ਦਿਖਾਉਣ ਦੀ ਹਰਸੰਭਵ ਕੋਸ਼ਿਸ਼ ਕਰ ਰਹੇ ਹਨ।


author

Lalita Mam

Content Editor

Related News