ਫੋਨ ਫਲਾਈਟ ਮੋਡ ’ਚ ਪਾਉਣਾ ਨਾ ਭੁੱਲੋ
Tuesday, Jan 28, 2020 - 01:32 AM (IST)

ਲੰਡਨ (ਇੰਟ.)–ਜੇਕਰ ਤੁਸੀਂ ਜਹਾਜ਼ ਵਿਚ ਆਪਣੇ ਮੋਬਾਇਲ ਨੂੰ ਫਲਾਈਟ ਮੋਡ ਵਿਚ ਨਹੀਂ ਪਾਉਂਦੇ ਜਾਂ ਸਵਿੱਚ ਆਫ ਨਹੀਂ ਕਰਦੇ ਤਾਂ ਤੁਹਾਨੂੰ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਤੱਕ ਦਾ ਚੂਨਾ ਲੱਗ ਸਕਦਾ ਹੈ। ਜਹਾਜ਼ ਦੇ ਕਈ ਮੁਸਾਫਿਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਮੋਬਾਇਲ ਨਾ ਵਰਤਣ ਦੇ ਬਾਵਜੂਦ ਉਨ੍ਹਾਂ ਨੂੰ ਇੰਟਰਨੈੱਟ ਫੀਸ ਵਜੋਂ ਹਜ਼ਾਰਾਂ ਰੁਪਏ ਅਦਾ ਕਰਨੇ ਪਏ। ਦਰਜਨਾਂ ਹਵਾਈ ਅਤੇ ਸਮੁੰਦਰੀ ਮੁਸਾਫਿਰਾਂ ਨੂੰ ਹੈਰਾਨ ਕਰਨ ਵਾਲੇ ਇੰਟਰਨੈੱਟ ਬਿੱਲ ਮਿਲੇ ਹਨ, ਜਿਨ੍ਹਾਂ ਦਾ ਮੋਬਾਇਲ ਫਲਾਈਟ ਮੋਡ ’ਤੇ ਨਾ ਹੋਣ ਕਾਰਣ ਖੁਦ ਸੈਟੇਲਾਈਟ ਰੋਮਿੰਗ ਨੈੱਟਵਰਕ ਨਾਲ ਜੁੜ ਗਿਆ। ਯੂਰਪੀਅਨ ਯੂਨੀਅਨ ਵਿਚ ਮੋਬਾਇਲ ਇੰਟਰਨੈੱਟ ਦੀ ਰੋਮਿੰਗ ਫੀਸ 50 ਯੂਰੋ (ਲਗਭਗ 3920 ਰੁਪਏ) ਹੈ ਪਰ ਇਹ ਕਾਨੂੰਨ ਜਹਾਜ਼ਾਂ ਅਤੇ ਸਮੁੰਦਰੀ ਜਹਾਜ਼ਾਂ ’ਤੇ ਆਉਣ ਵਾਲੇ ਸੈਟੇਲਾਈਟ ਨੈੱਟਵਰਕ ’ਤੇ ਲਾਗੂ ਨਹੀਂ ਹੁੰਦਾ।