ਡੋਮਿਨਿਰਨ ਰੀਪਬਲਿਕ ਨੇ ਗਾਂਧੀ ਜਯੰਤੀ ਮੌਕੇ ਜਾਰੀ ਕੀਤਾ ਡਾਕ ਟਿਕਟ

Thursday, Aug 29, 2019 - 09:49 AM (IST)

ਡੋਮਿਨਿਰਨ ਰੀਪਬਲਿਕ ਨੇ ਗਾਂਧੀ ਜਯੰਤੀ ਮੌਕੇ ਜਾਰੀ ਕੀਤਾ ਡਾਕ ਟਿਕਟ

ਸੈਂਟੋ ਡੋਮਿੰਗੋ (ਬਿਊਰੋ)— ਡੋਮਿਨਿਕਨ ਰੀਪਬਲਿਕ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ਇਕ ਡਾਕ ਟਿਕਟ ਜਾਰੀ ਕੀਤਾ ਹੈ। ਡੋਮਿਨਿਕਨ ਰੀਪਬਲਿਕ ਦੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਇਸ ਸਬੰਧੀ ਇਕ ਟਵੀਟ ਕੀਤਾ।

 

ਟਵੀਟ ਵਿਚ ਲਿਖਿਆ ਸੀ,‘‘ਭਾਰਤ ਦੇ ਰਾਸ਼ਟਰਪਿਤਾ ਨੂੰ ਸਨਮਾਨਿਤ ਕਰਨ ਵਾਲੇ ਇਸ ਜ਼ਬਰਦਸਤ ਉਤਸ਼ਾਹ ਲਈ @MiguelVargasM ਦਾ ਸ਼ੁਕਰੀਆ। ਉਨ੍ਹਾਂ ਦੇ ਕਰੀਬੀ ਦੋਸਤ ਸੀ.ਐੱਫ. ਐਂਡਰਿਊਜ਼ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਮਹਾਤਮਾ ਗਾਂਧੀ ਦੀਆਂ ਕੋਸ਼ਿਸ਼ਾਂ ਅਤੇ ਅਹਿੰਸਾ ਦੀ ਉਨ੍ਹਾਂ ਦੀ ਸੋਚ ਨੂੰ ਕੈਰੀਬੀਅਨ ਤੱਕ ਪਹੁੰਚਾਉਣ ਦਾ ਕੰਮ ਕੀਤਾ, ਉਨੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਜਿੰਨਾਂ ਕਿਤੇ ਹੋਰ ਹੁੰਦਾ ਹੈ।’’


author

Vandana

Content Editor

Related News