ਪਾਕਿ 'ਚ ਘਰੇਲੂ ਗੈਸ ਦੀ ਘਾਟ ਕਾਰਨ ਮਚੀ ਹਾਹਾਕਾਰ, ਇਮਰਾਨ ਖ਼ਾਨ ਨੇ ਦਿੱਤੇ ਇਹ ਨਿਰਦੇਸ਼
Thursday, Dec 30, 2021 - 01:57 PM (IST)
ਇਸਲਾਮਾਬਾਦ- ਪਾਕਿਸਤਾਨ 'ਚ ਘਰੇਲੂ ਗੈਸ ਦੀ ਕਮੀ ਨਾਲ ਹਾਹਾਕਾਰ ਮਚਿਆ ਹੋਇਆ ਹੈ। ਲੋਕਾਂ ਨੂੰ ਖਾਣਾ ਬਣਾਉਣ ਤੱਕ ਲਈ ਗੈਸ ਦੀ ਸਪਲਾਈ ਨਹੀਂ ਹੋ ਰਹੀ ਹੈ। ਤੁਰਕੀ ਰੇਡੀਓ ਐਂਡ ਟੈਲੀਵੀਜ਼ਨ (ਟੀ.ਆਰ.ਪੀ.) ਅਨੁਸਾਰ ਪਾਕਿਸਤਾਨ 'ਚ ਗੈਸ ਦੀ ਕਮੀ ਦੀ ਚੱਲਦੇ ਲੋਕਾਂ ਨੂੰ ਖਾਣਾ ਬਣਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਗੈਸ ਦੀ ਕਮੀ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਇਕ ਉੱਚ ਪੱਧਰੀ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਦੱਸਿਆ ਕਿ 'ਪੀ.ਐੱਮ @ImranKhanPTI ਨੇ ਪਾਕਿਸਤਾਨ 'ਚ ਗੈਸ ਦੀ ਸਥਿਤੀ ਦੀ ਸਮੱਸਿਆ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਤਾ ਕੀਤੀ। ਮੀਟਿੰਗ 'ਚ ਘਰੇਲੂ ਭੰਡਾਰ ਨੂੰ ਮੰਗ ਤੇ ਸਪਲਾਈ, ਕੁਦਰਤੀ ਗੈਸ (ਐੱਲ.ਐੱਨ.ਜੀ) ਦੀ ਕਮੀ ਤੇ ਆਯਾਤ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ।
ਡਾਨ ਅਖਬਾਰ ਦੀ ਰਿਪੋਰਟ ਮੁਤਾਬਕ ਮੀਟਿੰਗ 'ਚ ਇਮਰਾਨ ਖਾਨ ਨੇ ਅਧਿਕਾਰੀਆਂ ਨੂੰ ਘਰੇਲੂ ਭੰਡਾਰ ਦੇ ਲਈ ਲਾਈਸੈਂਸ ਫਾਸਟ-ਟਰੈਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਇਸ ਨੂੰ ਕੁਦਰਤੀ ਗੈਸ ਦਾ ਸਭ ਤੋਂ ਸਸਤਾ ਸਰੋਤ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਸੰਬੰਧਿਤ ਵਿਭਾਗਾਂ ਤੋਂ ਨਵੇਂ ਐੱਲ.ਪੀ.ਜੀ. ਪਲਾਂਟ ਤੇ ਵਰਚੁਅਲ ਪਾਈਪਲਾਈਨ ਪ੍ਰਾਜੈਕਟਾਂ ਦੀ ਪ੍ਰਕਿਰਿਆ 'ਚ ਆ ਰਹੀਆਂ ਪਰੇਸ਼ਾਨੀਆਂ ਨੂੰ ਜਲਦ ਦੂਰ ਕਰਨ ਦੇ ਨਿਰਦੇਸ਼ ਦਿੱਤੇ ਹਨ।