ਹੁਣ ਕੁੱਤੇ ਏਅਰਪੋਰਟ ’ਤੇ ਕਰਨਗੇ ਕੋਰੋਨਾ ਮਰੀਜ਼ਾਂ ਦੀ ਪਛਾਣ

Sunday, Sep 27, 2020 - 11:27 PM (IST)

ਹੁਣ ਕੁੱਤੇ ਏਅਰਪੋਰਟ ’ਤੇ ਕਰਨਗੇ ਕੋਰੋਨਾ ਮਰੀਜ਼ਾਂ ਦੀ ਪਛਾਣ

ਹੇਲਸਿੰਕੀ-ਕਿਸੇ ਵਿਅਕਤੀ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਦੁਨੀਆਭਰ ਦੇ ਦੇਸ਼ਾਂ ’ਚ ਕਈ ਤਰ੍ਹਾਂ ਦੇ ਟੈਸਟ ਹੋ ਰਹੇ ਹਨ। ਪਰ ਫਿਨਲੈਂਡ ਨੇ ਇਕ ਵੱਖ ਹੀ ਰਸਤਾ ਚੁਣਿਆ ਹੈ। ਫਿਨਲੈਂਡ ’ਚ ਹੁਣ ਕੁੱਤੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦੀ ਪਛਾਣ ਕਰ ਰਹੇ ਹਨ। ਇਥੇ ਦੀ ਸਰਕਾਰ ਨੇ ਏਅਰਪੋਰਟ ’ਤੇ ਅਜਿਹੇ ਸਨੀਫਰ ਡੌਗਸ ਦੀ ਤਾਇਨਾਤੀ ਕੀਤੀ ਹੈ ਜੋ ਆਣ-ਜਾਣ ਯਾਤਰੀਆਂ ਨੂੰ ਸੂੰਘ ਕੇ ਕੋਵਿਡ-19 ਨਾਲ ਇਨਫੈਕਟਿਡ ਮਰੀਜ਼ਾਂ ਦਾ ਪਤਾ ਲਗਾ ਰਹੇ ਹਨ।

ਹੇਲਸਿੰਕੀ ਵੰਤਾ ਏਅਰਪੋਰਟ ’ਤੇ ਇਸ ਹਫਤੇ ਤੋਂ ਕੁੱਤਿਆਂ ਨੇ ਯਾਤਰੀਆਂ ਨੂੰ ਸੂੰਘ ਕੇ ਇਨਫੈਕਸ਼ਨ ਦਾ ਪਤਾ ਲਗਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਵਿਗਿਆਨਕ ਖੋਜ ’ਚ ਆਮ ਟੈਸਟਿੰਗ ਦੀ ਤੁਲਨਾ ’ਚ ਕੁੱਤਿਆਂ ਦੇ ਪ੍ਰਭਾਵ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਹੇਲਸਿੰਕੀ ਤੋਂ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਕੋਰੋਨਾ ਦੇ ਸ਼ੱਕੀ ਮਾਮਲੇ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਇਨਫੈਕਸ਼ਨ ਦੀ ਪੁਸ਼ਟੀ ਲਈ ਸਵੈਬ ਟੈਸਟ ਦੇ ਨਤੀਜੇ ਹੀ ਸਹੀ ਸਾਬਤ ਹੋਣਗੇ। ਕੋਰੋਨਾ ਇਨਫੈਕਸ਼ਨ ਦੀ ਜਾਂਚ ’ਚ ਲੱਗੇ ਕੁੱਤੇ ਅਤੇ ਇੰਸਟ੍ਰਕਟਰ ਨੂੰ ਵਾਲੰਟੀਅਰ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਕੁੱਤਿਆਂ ਦੀ ਟ੍ਰੇਨਿੰਗ ਫਿਨਲੈਂਡ ਤੋਂ ਇਲਾਵਾ ਲੰਡਨ ’ਚ ਵੀ ਹੋਈ ਹੈ। ਕੋਰੋਨਾ ਵਾਇਰਸ ਦੀ ਪਛਾਣ ਕਰਨ ਦੀ ਟ੍ਰੇਨਿੰਗ ਪਾਉਣ ਵਾਲਿਆਂ ’ਚ ਕੋਸੀ ਨਾਂ ਦਾ ਇਕ ਰੈਸਕਿਊ ਕੁੱਤਾ ਵੀ ਹੈ ਜੋ ਕਈ ਰਾਹਤ ਅਤੇ ਬਚਾਅ ਮੁਹਿੰਮ ਦਾ ਹਿੱਸਾ ਰਿਹਾ ਹੈ। ਇਸ ਤੋਂ ਪਹਿਲਾਂ ਕੋਸੀ ਨੂੰ ਕੈਂਸਰ ਅਤੇ ਡਾਇਬਿਟੀਜ਼ ਵਰਗੀਆਂ ਬੀਮਾਰੀਆਂ ਨੂੰ ਸੂੰਘ ਕੇ ਪਤਾ ਲਗਾਉਣ ਦੀ ਟ੍ਰੇਨਿੰਗ ਮਿਲ ਚੁੱਕੀ ਹੈ ਅਤੇ ਇਹ ਇਸ ਕੰਮ ’ਚ ਮਾਹਰ ਹੋ ਚੁੱਕਿਆ ਹੈ। ਹੇਲਸਿੰਕੀ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਜਾਨਵਰਾਂ ਦੇ ਕਲੀਨਿਕਲ ਰਿਸਰਚ ਦੀ ਮਾਹਰ ਏਨਾ ਹਿਲਮ-ਬਜਕਰਮੈਨ ਨੇ ਕਿਹਾ ਕਿ ਇਹ ਕੁੱਤੇ ਇਨਫੈਕਸ਼ਨ ਦਾ ਪਤਾ ਕਿਸੇ ਮਰੀਜ਼ ਦੇ ਲੱਛਣ ਦਿਖਣ ਤੋਂ ਪੰਜ ਦਿਨ ਪਹਿਲਾਂ ਹੀ ਲੱਗਾ ਲੈਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਸਨੀਫਰ ਡੌਗਸ ਕੋਰੋਨਾ ਵਾਇਰਸ ਦਾ ਪਤਾ ਲਗਾਉਣ ’ਚ 100 ਫੀਸਦੀ ਸਮਰੱਥ ਹਨ। ਇਹ ਸਨੀਫਰ ਡੌਗਸ ਘੰਟੇ ਭਰ ਦੇ ਅੰਦਰ ਲਗਭਗ 250 ਲੋਕਾਂ ’ਚ ਇਨਫੈਕਸ਼ਨ ਡਿਟੈਕਟ ਕਰ ਸਕਦੇ ਹਨ ਜਦਕਿ ਲੈਬ ’ਚ ਹੋਣ ਵਾਲੀ ਕੋਰੋਨਾ ਵੈਕਸੀਨ ਦੀ ਟੈਸਟਿੰਗ ’ਚ ਕਰੀਬ ਪੰਜ ਘੰਟੇ ਲੱਗਦੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਹ ਕੁੱਤੇ ਉਨ੍ਹਾਂ ਰੋਗੀਆਂ ਦੇ ਸਰੀਰ ’ਚ ਵੀ ਕੋਰੋਨਾ ਦੀ ਜਾਂਚ ਕਰ ਲੈਣਗੇ ਜਿਨ੍ਹਾਂ ’ਚ ਕੋਰੋਨਾ ਦੇ ਲੱਛਣ ਨਜ਼ਰ ਨਹੀਂ ਆਉਂਦੇ ਹਨ।


author

Karan Kumar

Content Editor

Related News