ਅੱਗ ਕਾਰਨ ਬਰਬਾਦ ਹੋ ਗਿਆ ਘਰ ਪਰ ਕੁੱਤਾ ਕਰਦਾ ਰਿਹਾ ਰਖਵਾਲੀ

12/09/2018 11:34:59 AM

ਸੈਨ ਫਰਾਂਸਿਸਕੋ(ਏਜੰਸੀ)— ਉੱਤਰੀ ਕੈਰੋਲੀਨਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਦੇ ਤਕਰੀਬਨ ਇਕ ਮਹੀਨੇ ਬਾਅਦ ਇਕ ਹੈਰਾਨ ਕਰ ਦੇਣ ਵਾਲਾ ਵਾਕਿਆ ਸਾਹਮਣੇ ਆਇਆ ਹੈ। ਇੱਥੇ ਜੰਗਲੀ ਅੱਗ ਕਾਰਨ ਸਾਰਾ ਘਰ ਸੜ ਕੇ ਸਵਾਹ ਹੋ ਗਿਆ ਪਰ ਇਸ ਦੇ ਬਾਵਜੂਦ ਇਕ ਕੁੱਤਾ ਆਪਣੇ ਘਰ ਦੀ ਰਖਵਾਲੀ ਕਰਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਮੈਡੀਸਨ ਨਾਂ ਦਾ ਇਹ ਕੁੱਤਾ ਇਕ ਮਹੀਨੇ ਤੋਂ ਉਸੇ ਘਰ ਦੀ ਰਖਵਾਲੀ ਕਰ ਰਿਹਾ ਹੈ, ਜਿੱਥੇ ਉਹ ਰਹਿ ਰਿਹਾ ਸੀ। ਘਰ ਦੀ ਮਾਲਕਨ ਐਂਡ੍ਰਿਆ ਗੇਲਾਰਡ ਇਸ ਹਫਤੇ ਜਦ ਪੈਰਾਡਾਇਜ਼ ਸਥਿਤ ਆਪਣੇ ਘਰ ਵਾਪਸ ਆਈ ਤਾਂ ਆਪਣੇ ਕੁੱਤੇ ਨੂੰ ਦੇਖ ਕੇ ਹੈਰਾਨ ਹੋ ਗਈ। ਗੇਲਾਰਡ ਨੇ 8 ਨਵੰਬਰ ਨੂੰ ਸ਼ਹਿਰ 'ਚ ਅੱਗ ਲੱਗਣ ਕਾਰਨ ਆਪਣਾ ਘਰ ਛੱਡ ਦਿੱਤਾ ਸੀ। ਇਸ ਅੱਗ 'ਚ 27 ਹਜ਼ਾਰ ਘਰ ਤਬਾਹ ਹੋ ਗਏ ਸਨ।

PunjabKesari

ਗੇਲਾਰਡ ਨੇ ਇਕ ਬਚਾਅ ਕਰਮਚਾਰੀ ਨੂੰ ਮੈਡੀਸਨ (ਕੁੱਤੇ) ਦਾ ਪਤਾ ਲਗਾਉਣ ਦੀ ਅਪੀਲ ਕੀਤੀ ਸੀ ਜਿਸ ਦੇ ਕਈ ਦਿਨਾਂ ਬਾਅਦ ਬਚਾਅ ਕਰਮਚਾਰੀਆਂ ਨੂੰ ਐਨਟੋਲੀਅਮ ਸ਼ੇਫਰਡ ਮਿਕਸ ਨਸਲ ਦਾ ਇਹ ਕੁੱਤਾ ਦਿਖਾਈ ਦਿੱਤਾ।

ਸ਼ਾਇਲਾ ਸੁਲਿਵਾਨ ਨਾਂ ਦੀ ਮਹਿਲਾ ਗੇਲਾਰਡ ਦੇ ਵਾਪਸ ਆਉਣ ਤਕ ਮੈਡੀਸਨ ਦੀ ਦੇਖਭਾਲ ਕਰ ਰਹੀ ਸੀ। ਸੁਲਿਵਾਨ ਨੇ ਕਿਹਾ ਕਿ ਮੈਡੀਸਨ ਚਿੰਤਾ 'ਚ ਸੀ ਅਤੇ ਉਹ ਸਭ ਤੋਂ ਵੱਖਰਾ ਰਹਿ ਰਿਹਾ ਸੀ। ਮੈਡੀਸਨ ਦੇ ਇਕ ਭਰਾ ਮਿਗਵੇਲ ਨੂੰ ਅੱਗ ਲੱਗਣ ਦੇ ਬਾਅਦ ਇਕ ਸ਼ੈਲਟਰ ਹੋਮ 'ਚ ਭੇਜਿਆ ਗਿਆ ਸੀ, ਜਿਸ ਨੂੰ ਲੱਭਣ 'ਚ ਵੀ ਸੁਲਿਵਾਨ ਨੇ ਵੀ ਮਦਦ ਕੀਤੀ। ਸੁਲਿਵਾਨ ਨੇ ਕਿਹਾ,'ਜੇਕਰ ਬਚਾਅ ਕਰਮਚਾਰੀ ਉਸ ਨੂੰ ਬਚਾਉਣ ਨਾ ਜਾਂਦੇ ਤਾਂ ਮੈਂ ਖੁਦ ਚਲੀ ਜਾਂਦੀ ਅਤੇ ਮੈਡੀਸਨ ਨੂੰ ਬਚਾਉਣ ਤਕ ਵਾਪਸ ਨਾ ਆਉਂਦੀ। ਸ਼ੁੱਕਰਵਾਰ ਨੂੰ ਘਰ ਵਾਪਸ ਲਿਆਉਣ 'ਤੇ ਗੇਲਾਰਡ ਨੂੰ ਮੈਡੀਸਨ ਦੋਬਾਰਾ ਮਿਲ ਗਿਆ। ਇਸ ਦੌਰਾਨ ਉਨ੍ਹਾਂ ਨੇ ਮੈਡੀਸਨ ਨੂੰ ਉਸ ਦਾ ਪਸੰਦ ਦਾ ਖਾਣਾ ਵੀ ਖਿਲਾਇਆ।  ਉਨ੍ਹਾਂ ਨੇ ਕਿਹਾ ਕਿ ਇੰਨੇ ਬੁਰੇ ਹਾਲਾਤ 'ਚ ਵੀ ਮੈਡੀਸਨ ਦੀ ਵਫਾਦਾਰੀ ਅਤੇ ਇੰਤਜ਼ਾਰ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ।


Related News