ਪਾਕਿ : ਡਾਕਟਰ ਨੇ ਜਨਮ ਸਮੇਂ ਬੱਚੇ ਦਾ ਸਿਰ ਸਰੀਰ ਤੋਂ ਕੀਤਾ ਵੱਖ

Thursday, Aug 09, 2018 - 09:51 PM (IST)

ਪਾਕਿ : ਡਾਕਟਰ ਨੇ ਜਨਮ ਸਮੇਂ ਬੱਚੇ ਦਾ ਸਿਰ ਸਰੀਰ ਤੋਂ ਕੀਤਾ ਵੱਖ

ਕਰਾਚੀ— ਪਾਕਿਸਤਾਨ ਦੇ ਕਵੇਟਾ 'ਚ ਇਕ ਰੂ-ਕੰਬਾਉ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਮਹਿਲਾ ਡਾਕਟਰ ਨੇ ਇਕ ਨਿੱਜੀ ਹਸਪਤਾਲ 'ਚ ਬੱਚੇ ਦੇ ਜਨਮ ਸਮੇਂ ਗਲਤੀ ਨਾਲ ਉਸ ਦਾ ਸਿਰ ਸਰੀਰ ਤੋਂ ਵੱਖ ਕਰ ਦਿੱਤਾ, ਬੱਚੇ ਦਾ ਬਾਕੀ ਸ਼ਰੀਰ ਮਾਂ ਦੇ ਗਰਭ 'ਚ ਰਹਿ ਗਿਆ ਤੇ ਉਸ ਦਾ ਸਿਰ ਡਾਕਟਰ ਦੇ ਹੱਥ 'ਚ ਆ ਗਿਆ। 'ਐਕਸਪ੍ਰੈਸ ਟ੍ਰਿਬਿਊਨ' ਨੇ ਖਬਰ ਦਿੱਤੀ ਕਿ ਬਲੂਚਿਸਤਾਨ ਦੀ ਰਾਜਧਾਨੀ ਕਵੇਟਾ ਦੇ ਇਕ ਸਰਕਾਰੀ ਹਸਪਤਾਲ 'ਚ ਸਰਜਰੀ ਦੇ ਜ਼ਰੀਏ ਬੱਚੇ ਦਾ ਸਰੀਰ ਕੱਢਿਆ ਗਿਆ।

ਖਬਰ 'ਚ ਕਿਹਾ ਗਿਆ ਕਿ ਅਬਦੁਲ ਨਾਸਿਰ ਨੇ ਦਾਅਵਾ ਕੀਤਾ ਕਿ ਉਹ ਕੱਲ ਆਪਣੀ ਪਤਨੀ ਨੂੰ ਡਾਕਟਰ ਆਲਿਆ ਨਾਜ ਤਾਰਨ ਦੇ ਪ੍ਰਾਇਵੇਟ ਕਲੀਨਿਕ 'ਚ ਲੈ ਕੇ ਗਏ। ਡਾਕਟਰ ਨੇ ਉਨ੍ਹਾਂ ਤੋਂ ਡਿਲਿਵਰੀ ਲਈ 10 ਹਜ਼ਾਰ ਰੁਪਏ ਮੰਗੇ ਤੇ ਇਹ ਵੀ ਕਿਹਾ ਕਿ ਉਹ ਬਿਨਾਂ ਪ੍ਰੇਸ਼ਾਨੀ ਦੇ ਨਾਰਮਲ ਡਿਲਿਵਰੀ ਕਰੇਗੀ। ਇਸ 'ਚ ਕਿਹਾ ਗਿਆ ਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਡਾਕਟਰ ਨੇ ਨਵਜੰਮੇ ਬੱਚੇ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।

ਨਾਸਿਰ ਨੇ ਕਿਹਾ ਕਿ ਬੱਚੇ ਦੇ ਸਰੀਰ ਦਾ ਬਾਕੀ ਹਿੱਸਾ ਮਾਂ ਦੇ ਗਰਭ ਦੇ ਅੰਦਰ ਹੀ ਰਹਿ ਗਿਆ ਤੇ ਫਿਰ ਡਾਕਟਰ ਨੇ ਉਨ੍ਹਾਂ ਦੀ ਪਤਨੀ ਨੂੰ ਸਰਕਾਰੀ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਸਰਕਾਰੀ ਹਸਪਤਾਲ 'ਚ ਆਪਰੇਸ਼ਨ ਕਰ ਕੇ ਮਾਂ ਦੇ ਗਰਭ 'ਚੋਂ ਬੱਚੇ ਦੇ ਸਰੀਰ ਦਾ ਬਾਕੀ ਹਿੱਸਾ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਮੈਡੀਕਲ ਰਿਪੋਰਟ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਬਲੂਚਿਸਤਾਨ ਦੇ ਕਾਰਜਕਾਰੀ ਮੁੱਖ ਮੰਤਰੀ ਅਲਾਉਦੀਨ ਮਾਰੀ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।


Related News