ਪਾਕਿਸਤਾਨ ''ਚ ਈਸ਼ਨਿੰਦਾ ਦੇ ਦੋਸ਼ੀ ਡਾਕਟਰ ਦੀ ਫਰਜ਼ੀ ਮੁਕਾਬਲੇ ''ਚ ਮੌਤ

Friday, Sep 27, 2024 - 04:58 PM (IST)

ਇਸਲਾਮਾਬਾਦ (ਯੂ. ਐੱਨ. ਆਈ.)- ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰਖਾਸ 'ਚ ਈਸ਼ਨਿੰਦਾ ਦੇ ਸ਼ੱਕੀ ਇਕ ਡਾਕਟਰ ਨੂੰ ਪੁਲਸ ਨਾਲ ਝੂਠੇ ਮੁਕਾਬਲੇ 'ਚ ਮਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਧ ਸੂਬੇ ਦੇ ਗ੍ਰਹਿ ਮੰਤਰੀ ਜ਼ਿਆਉਲ ਹਸਨ ਲੰਜਰ ਨੇ ਜਾਂਚ ਕਮੇਟੀ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਡਾਨ ਨਿਊਜ਼ ਦੀ ਰਿਪੋਰਟ ਅਨੁਸਾਰ 19 ਸਤੰਬਰ ਨੂੰ ਡਾਕਟਰ ਸ਼ਾਹਨਵਾਜ਼ ਦੀ ਮੌਤ ਦੇ ਮਾਮਲੇ ਦੀ ਜਾਂਚ ਕਮੇਟੀ ਨੇ ਪਾਇਆ ਕਿ ਮੀਰਪੁਰਖਾਸ ਪੁਲਸ ਨੇ ਉਸ (ਡਾ. ਸ਼ਾਹਨਵਾਜ਼) ਨੂੰ ਇੱਕ ਯੋਜਨਾਬੱਧ ਮੁਕਾਬਲੇ ਦੌਰਾਨ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਪੁਲਸ ਨੇ ਇਸ ਕਾਰਵਾਈ ਨੂੰ ਕਾਨੂੰਨੀ ਦਰਜਾ ਦੇਣ ਦੀ ਕੋਸ਼ਿਸ਼ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- ਅਜ਼ਰਬਾਈਜਾਨ ਨੇ 1.6 ਬਿਲੀਅਨ ਡਾਲਰ ਦੇ ਸੌਦੇ ਤਹਿਤ ਪਾਕਿਸਤਾਨ ਤੋਂ ਖਰੀਦੇ ਲੜਾਕੂ ਜਹਾਜ਼ 

ਲੰਜਰ ਨੇ ਉਮੇਰਕੋਟ ਅਤੇ ਮੀਰਪੁਰਖਾਸ ਦੇ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਂਚ ਕਮੇਟੀ ਪੁਲਸ ਗਵਾਹੀਆਂ, ਟ੍ਰੈਕਰ ਡੇਟਾ, ਸੋਸ਼ਲ ਮੀਡੀਆ ਪੋਸਟਾਂ ਅਤੇ ਸੀ.ਸੀ.ਟੀ.ਵੀ ਵੀਡੀਓਜ਼ ਦੀ ਸਮੀਖਿਆ ਕਰਨ ਤੋਂ ਬਾਅਦ ਅੰਤਿਮ ਨਤੀਜੇ 'ਤੇ ਪਹੁੰਚੀ ਹੈ। ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਡਾਕਟਰ ਸ਼ਾਹਨਵਾਜ਼ ਨੂੰ ਉਮਰਕੋਟ ਪੁਲਸ ਨੇ ਕਰਾਚੀ ਤੋਂ ਹਿਰਾਸਤ ਵਿੱਚ ਲਿਆ ਅਤੇ ਫਿਰ ਮੀਰਪੁਰਖਾਸ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਮੀਰਪੁਰਖਾਸ 'ਚ ਪੁਲਸ ਨਾਲ ਕਥਿਤ ਮੁਕਾਬਲੇ 'ਚ ਉਸ ਨੂੰ ਗੋਲੀ ਮਾਰ ਦਿੱਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਚਰਚ 'ਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਲੈ ਕੇ ਪੋਪ ਦੀ ਕੀਤੀ ਆਲੋਚਨਾ

ਡਾਕਟਰ ਸ਼ਾਹਨਵਾਜ਼ 'ਤੇ ਸੋਸ਼ਲ ਮੀਡੀਆ 'ਤੇ ਈਸ਼ਨਿੰਦਾ ਬਿਆਨ ਫੈਲਾਉਣ ਦਾ ਸ਼ੱਕ ਸੀ। ਪਾਕਿਸਤਾਨ ਪੀਨਲ ਕੋਡ ਦੀ ਧਾਰਾ 295 (ਸੀ) ਅਤੇ ਅੱਤਵਾਦ ਵਿਰੋਧੀ ਐਕਟ 1997 ਦੀ ਧਾਰਾ 7 ਦੇ ਤਹਿਤ ਉਸ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਸੀ। ਐਫ.ਆਈ.ਆਰ ਅਨੁਸਾਰ ਸ਼ੱਕੀ 'ਤੇ ਚਾਰ ਵੱਖ-ਵੱਖ ਪੋਸਟਾਂ ਵਿੱਚ ਪਵਿੱਤਰ ਪੈਗੰਬਰ ਮੁਹੰਮਦ ਵਿਰੁੱਧ ਨਫ਼ਰਤ ਭਰੀ ਸਮੱਗਰੀ ਅਪਲੋਡ ਕਰਨ ਦਾ ਦੋਸ਼ ਸੀ। ਘਟਨਾ ਵਾਲੇ ਦਿਨ ਹੀ ਸਿੰਧ ਪੁਲਸ ਦੇ ਇੰਸਪੈਕਟਰ ਜਨਰਲ ਨੇ ਮਾਮਲੇ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News