ਯਾਤਰਾ ''ਤੇ ਪਾਬੰਦੀ ਕਾਰਨ ਫਿਲਪੀਨਜ਼ ''ਚ ਫਸੇ ਭਾਰਤੀ, ਮੰਗ ਰਹੇ ਮਦਦ

Wednesday, Mar 18, 2020 - 02:22 PM (IST)

ਯਾਤਰਾ ''ਤੇ ਪਾਬੰਦੀ ਕਾਰਨ ਫਿਲਪੀਨਜ਼ ''ਚ ਫਸੇ ਭਾਰਤੀ, ਮੰਗ ਰਹੇ ਮਦਦ

ਮਨੀਲਾ— ਮੈਡੀਕਲ, ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਫਿਲੀਪੀਨਜ਼ ਗਏ ਭਾਰਤ ਦੇ ਤਕਰੀਬਨ 100 ਤੋਂ ਵਧੇਰੇ ਭਾਰਤੀਆਂ ਨੇ ਭਾਰਤ ਸਰਕਾਰ ਅੱਗੇ ਮਦਦ ਦੀ ਅਪੀਲ ਕੀਤੀ ਹੈ। ਵੀਡੀਓ ਮੈਸਜ ਰਾਹੀਂ ਉਹ ਮਦਦ ਮੰਗ ਰਹੇ ਹਨ ਤੇ ਆਪਣੇ ਦੇਸ਼ ਵਾਪਸ ਆਉਣ ਲਈ ਅਪੀਲ ਕਰ ਰਹੇ ਹਨ। ਫਿਲੀਪੀਨਜ਼ ਸਰਕਾਰ ਨੇ ਉਨ੍ਹਾਂ ਨੂੰ 72 ਘੰਟਿਆਂ ਦੇ ਅੰਦਰ ਦੇਸ਼ ਛੱਡਣ ਲਈ ਕਿਹਾ ਹੈ। ਏਅਰ ਪੋਰਟ 'ਤੇ ਫਸੇ ਵਿਦਿਆਰਥੀਆਂ 'ਚੋਂ ਉੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਇੰਦੋਰ ਦਾ ਅਵਿੰਤਾ ਵਰਮਾ ਵੀ ਸ਼ਾਮਲ ਹੈ।

ਭਾਰਤ ਸਰਕਾਰ ਨੇ ਮੰਗਲਵਾਰ ਨੂੰ ਅਫਗਾਨਿਸਤਾਨ, ਫਿਲੀਪੀਨਜ਼ ਅਤੇ ਮਲੇਸ਼ੀਆ ਤੋਂ ਯਾਤਰੀਆਂ ਦੇ ਭਾਰਤ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਹੈ ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਫਲਾਈਟਾਂ ਰੱਦ ਹੋਣ ਕਾਰਨ ਬਹੁਤ ਸਾਰੇ ਲੋਕਾਂ ਲਈ ਮੁਸ਼ਕਿਲਾਂ ਵਧ ਗਈਆਂ ਹਨ।
ਇਕ ਵੀਡੀਓ ਮੈਸਜ 'ਚ ਅਖਿਲ ਬਾਵਲਾ ਨਾਇਰ ਨਾਂ ਦੇ ਭਾਰਤੀ ਵਿਦਿਆਰਥੀ ਨੇ ਦੱਸਿਆ ਕਿ ਸੈਂਕੜ ਭਾਰਤੀ ਵਿਦਿਆਰਥੀਆਂ ਨੇ ਭਾਰਤ ਆਉਣ ਲਈ ਫਲਾਈਟ ਟਿਕਟਾਂ ਬੁੱਕ ਕਰਵਾਈਆਂ ਸਨ ਪਰ ਨਵੀਂ ਪਾਲਿਸੀ ਕਾਰਨ ਉਨ੍ਹਾਂ ਦੀਆਂ ਟਿਕਟਾਂ ਰੱਦ ਹੋ ਗਈਆਂ। ਵਧੇਰੇ ਵਿਦਿਆਰਥੀਆਂ ਨੇ 17 ਮਾਰਚ ਲਈ ਟਿਕਟ ਬੁੱਕ ਕਰਵਾਈਆਂ ਸਨ ਜਦਕਿ ਬਾਕੀਆਂ ਨੇ 19 ਅਤੇ 20 ਮਾਰਚ ਨੂੰ ਜਾਣ ਲਈ ਟਿਕਟਾਂ ਬੁੱਕ ਕਰਵਾਈਆਂ। ਹੁਣ ਕਈ ਲੋਕ ਮਨੀਲਾ ਏਅਰਪੋਰਟ 'ਤੇ ਫਸੇ ਹੋਏ ਹਨ। ਉਹ ਭੁੱਖੇ-ਪਿਆਸੇ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ,'' ਸਥਾਨਕ ਏਅਰ ਪੋਰਟ ਸਟਾਫ ਸਾਨੂੰ ਪੁਲਸ ਹਵਾਲੇ ਕਰਨ ਦੀ ਧਮਕੀ ਦੇ ਰਿਹਾ ਹੈ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਨੂੰ ਜਲਦੀ ਇੱਥੋਂ ਕੱਢਿਆ ਜਾਵੇ।

ਫਿਲੀਪੀਨਜ਼ ਤੋਂ ਆਉਣ ਵਾਲੀਆਂ ਜ਼ਿਆਦਾਤਰ ਫਲਾਈਟਾਂ ਮਲੇਸ਼ੀਆ ਦੇ ਰਸਤੇ ਤੋਂ ਭਾਰਤ ਆਉਂਦੀਆਂ ਹਨ। ਭਾਰਤ ਸਰਕਾਰ ਨੇ ਮਲੇਸ਼ੀਆ ਤੋਂ ਆਉਣ ਵਾਲੀ ਫਲਾਈਟ 'ਤੇ ਰੋਕ ਲਗਾਉਣ ਦਾ ਫੈਸਲਾ ਤਾਂ ਲੈ ਲਿਆ ਪਰ ਨੇੜਲੇ ਦੇਸ਼ਾਂ 'ਚ ਫਸੇ ਵਿਦਿਆਰਥੀਆਂ ਲਈ ਕੋਈ ਬਦਲ ਵਿਵਸਥਾ ਨਹੀਂ ਕੀਤੀ ਹੈ। ਦੂਤਾਘਰ ਤੋਂ ਮਦਦ ਨਾ ਮਿਲਣ ਦੇ ਕਾਰਨ ਕਈ ਵਿਦਿਆਰਥੀ ਏਅਰਪੋਰਟ ਦੇ ਬਾਹਰ ਫਸੇ ਹਨ।

ਕੁਆਲੰਲਪੁਰ 'ਚ ਫਸੇ ਭਾਰਤੀ ਵਿਦਿਆਰਥੀ ਕੱਢੇ ਜਾਣਗੇ—
ਕੁਆਲੰਲਪੁਰ 'ਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਹੋਰ ਯਾਤਰੀਆਂ ਨੂੰ ਏਅਰ ਏਸ਼ੀਆ ਏਅਰਲਾਈਨਜ਼ ਦੇ ਜਹਾਜ਼ ਕੱਢਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕੁਆਲੰਲਾਪੁਰ ਏਅਰਪੋਰਟ 'ਤੇ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।


Related News