ਕਿਰਤ ਵਰਗ ’ਤੇ ਕੇਂਦ੍ਰਿਤ ਗੱਠਜੋੜ ਨਾਲ ਰਾਸ਼ਟਰਪਤੀ ਅਹੁਦੇ ਦੇ ਮੁੱਖ ਦਾਅਵੇਦਾਰ ਬਣੇ ਦਿਸਾਨਾਇਕੇ

Tuesday, Aug 27, 2024 - 04:09 PM (IST)

ਕਿਰਤ ਵਰਗ ’ਤੇ ਕੇਂਦ੍ਰਿਤ ਗੱਠਜੋੜ ਨਾਲ ਰਾਸ਼ਟਰਪਤੀ ਅਹੁਦੇ ਦੇ ਮੁੱਖ ਦਾਅਵੇਦਾਰ ਬਣੇ ਦਿਸਾਨਾਇਕੇ

ਕੋਲੰਬੋ (ਏਪੀ) – ਸ਼੍ਰੀਲੰਕਾ ’ਚ  ਰਾਸ਼ਟਰਪਤੀ ਅਹੁਦੇ  ਦੀ ਚੋਣ ’ਚ ਮਜ਼ਦੂਰ ਵਰਗ 'ਤੇ ਕੇਂਦ੍ਰਿਤ ਇਕ ਸਿਆਸੀ ਗੱਠਜੋੜ ਮਜ਼ਬੂਤ ਦਾਵੇਦਾਰ ਵਜੋਂ ਉਭਰਿਆ ਹੈ ਅਤੇ ਇਸ ਨੇ ਆਪਣੇ ਆਪ ਨੂੰ ਉਸ ਬਦਲਾਵ ਦਾ ਪ੍ਰਤੀਨਿਧੀ ਐਲਾਨਿਆ  ਹੈ ਜਿਸ ਦੀ ਮੰਗ ਲੱਖਾਂ ਲੋਕਾਂ ਨੇ ਕੀਤੀ ਸੀ ਜਦੋਂ ਬੇਮਿਸਾਲ ਆਰਥਿਕ ਸੰਕਟ ਕਾਰਨ ਦੇਸ਼ ਦੇ ਰਵਾਇਤੀ ਸਿਆਸੀ  ਪਾਰਟੀਆਂ ਤੋਂ ਉਨ੍ਹਾਂ ਦੀ ਆਸ  ਛੁਟ ਗਈ ਸੀ। ‘ਨੈਸ਼ਨਲ ਪੀਪਲਜ਼ ਪਾਵਰ’ ਗਠਜੋੜ  ਦੇ ਨੇਤਾ ਅਤੇ ਇਸ ਦੇ ਰਾਸ਼ਟਰਪਤੀ ਅਹੁਦੇ  ਦੇ ਉਮੀਦਵਾਰ ਅਨੂਰਾ ਕੁਮਾਰਾ ਡਿਸਾਨਾਇਕੇ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦੀ ਸੇਵਾ ਕਰ ਰਹੇ ਹਨ ਜੋ 2022 ’ਚ ਤਤਕਾਲੀਨ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਬੇਦਖਲ ਕਰਨ  ਵਾਲੇ ਲੋਕ ਪ੍ਰਦਰਸ਼ਨਾਂ ਦਾ ਹਿੱਸਾ ਸਨ।

ਪ੍ਰਦਰਸ਼ਨਕਾਰੀਆਂ ਨੇ ਰਾਜਪਕਸ਼ੇ ’ਤੇ ਆਰਥਿਕ ਬਦਹਾਲੀ ਦਾ ਇਲਜ਼ਾਮ ਲਾਇਆ ਸੀ ਜਿਸ ਕਾਰਨ ਦੇਸ਼ ’ਚ ਈਧਣ, ਰਸੋਈ ਗੈਸ, ਦਵਾਈਆਂ ਅਤੇ ਖਾਣ ਵਾਲੀਆਂ ਚੀਜ਼ਾਂ ਦੀ ਭਾਰੀ ਘਾਟ ਆ ਗਈ ਸੀ। ਡਿਸਾਨਾਇਕੇ ਨੇ ਕਿਹਾ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਬਦਲਾਵ ਦੀ ਵੱਡੀ ਆਸ  ਹੈ। ਉਹ ਤਬਦੀਲੀ ਚਾਹੁੰਦੇ ਹਨ ਅਤੇ ਅਸੀਂ ਬਦਲਾਵ ਦੇ ਪ੍ਰਤੀਨਿਧੀ ਹਾਂ। ਬਾਕੀ ਸਾਰੇ ਉਮੀਦਵਾਰ ਪੁਰਾਣੀ, ਨਾਕਾਮ, ਪਰੰਪਰਾਗਤ ਸਿਸਟਮ ਦੇ ਪ੍ਰਤੀਨਿਧੀ ਹਨ।’’ ਸ਼੍ਰੀਲੰਕਾ ’ਚ 2022 ’ਚ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਦੇ ਦੇਸ਼ ਨੂੰ ਆਰਥਿਕ ਸੰਕਟ ਤੋਂ ਬਾਹਰ ਨਿਕਲਣ ’ਚ ਅਸਫਲ ਰਹਿਣ ਤੋਂ ਬਾਅਦ ਬਗਾਵਤ ਫੈਲ ਗਈ ਸੀ, ਜਿਸ ਦੇ ਬਾਅਦ ਰਾਨਿਲ ਵਿਕ੍ਰਮਸਿੰਘੇ ਨੂੰ ਅਸਥਾਈ ਰਾਸ਼ਟਰਪਤੀ ਚੁਣਿਆ ਗਿਆ ਸੀ।

ਵਿਕ੍ਰਮਸਿੰਘੇ ਦੀ ਜਿੱਤ ’ਚ ਰਾਜਪਕਸ਼ੇ ਪਰਿਵਾਰ ਦੇ ਮੈਂਬਰਾਂ ਦੀ ਮਹੱਤਵਪੂਰਨ ਭੂਮਿਕਾ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਸੱਤਾ ਤੋਂ ਬਾਹਰ ਜਾਣ ਤੋਂ ਪਹਿਲਾਂ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ  'ਤੇ ਬਿਰਾਜਮਰਾਜਪਕਸ਼ੇ ਪਰਿਵਾਰ ਦੇ ਮੈਂਬਰਾਂ ਨੂੰ ਸੰਸਦ ਰਾਹੀਂ ਵਿਕ੍ਰਮਸਿੰਘੇ ਵੱਲੋਂ ਪਾਸ ਕੀਤੇ ਕਾਨੂੰਨਾਂ ਦੇ ਸਹਾਇਤਾ ਦੇ ਬਦਲੇ ਉਨ੍ਹਾਂ  ਦੀ ਸੁਰੱਖਿਆ ਪ੍ਰਾਪਤ ਹੋਈ। ਡਿਸਾਨਾਇਕੇ ਨੇ ਕਿਹਾ ਕਿ ਬਦਲਾਵ ਦੀ ਆਸ  ਪੂਰੀ ਨਹੀਂ ਹੋਈ ਕਿਉਂਕਿ ਪ੍ਰਦਰਸ਼ਨਕਾਰੀਆਂ ਕੋਲ ਰਾਸ਼ਟਰਪਤੀ ਨੂੰ ਬੇਦਖਲ  ਕਰਨ ਤੋਂ ਇਲਾਵਾ ਕੋਈ ਯੋਜਨਾ ਨਹੀਂ ਸੀ। ਐੱਨ.ਪੀ.ਪੀ. ਸਿਆਸੀ  ਪਾਰਟੀਆਂ, ਨੌਜਵਾਨ ਗਰੁੱਪਾਂ, ਔਰਤਾਂ ਦੇ ਗਰੁੱਪਾਂ, ਮਜ਼ਦੂਰ ਯੂਨੀਅਨਾਂ ਅਤੇ ਹੋਰ ਨਾਗਰਿਕ ਸਮਾਜ ਦੇ ਗਰੁੱਪਾਂ ਸਮੇਤ 21 ਵੱਖ-ਵੱਖ ਗਰੁੱਪਾਂ ਦਾ ਇਕ ਸਿਆਸੀ ਅੰਦੋਲਨ ਹੈ।

ਡਿਸਾਨਾਇਕੇ ਦੀ ਮੂਲ ਪਾਰਟੀ ‘ਪੀਪਲਜ਼ ਲਿਬਰੇਸ਼ਨ ਫਰੰਟ' ਹੈ ਜੋ ਐੱਨ.ਪੀ.ਪੀ. ਗਠਜੋੜ  ਦਾ ਇਕ ਅਹਿਮ ਹਿੱਸਾ ਹੈ। ਸ਼੍ਰੀਲੰਕਾ ’ਚ ਰਾਸ਼ਟਰਪਤੀ ਅਹੁਦੇ ਲਈ ਚੋਣ 21 ਸਤੰਬਰ ਨੂੰ ਹੋਵੇਗੀ। ਰਿਕਾਰਡ 39 ਉਮੀਦਵਾਰਾਂ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਾਲਾਂਕਿ, ਇਕ ਉਮੀਦਵਾਰ ਦੀ ਮੌਤ ਹੋ ਗਈ ਹੈ। ਵਿਕ੍ਰਮਸਿੰਘੇ ਵੀ ਚੋਣੀ ਦੌੜ ’ਚ ਸ਼ਾਮਲ ਹਨ। ਸਿਆਸੀ ਮਾਹਿਰ ਜੇਹਾਨ ਪਰੇਰਾ ਨੇ ਕਿਹਾ ਕਿ ਹਾਲ ਹੀ ’ਚ ਹੋਏ ਚੋਣੀ ਪਹਿਲੇ ਸਰਵੇਖਣ ’ਚ ਡਿਸਾਨਾਇਕੇ ਨੂੰ ਉਨ੍ਹਾਂ ਦੇ ਮੁੱਖ ਵਿਰੋਧੀਆਂ  ਦੇ ਮੁਕਾਬਲੇ ਚੰਗੀ ਅਗਵਾਈ ਮਿਲੀ ਹੈ।  


author

Sunaina

Content Editor

Related News