UN ''ਚ ਕੋਰੋਨਾਵਾਇਰਸ ਦੀ ਦਸਤਕ, ਫਿਲਪੀਨਸ ਦੇ ਡਿਪਲੋਮੈਟ ਦਾ ਟੈਸਟ ਪਾਜ਼ੀਟਿਵ
Friday, Mar 13, 2020 - 02:38 PM (IST)
ਨਿਊਯਾਰਕ- ਸੰਯੁਕਤ ਰਾਸ਼ਟਰ ਤੱਕ ਕੋਰੋਨਾਵਾਇਰਸ ਦਾ ਇਨਫੈਕਸ਼ਨ ਪਹੁੰਚ ਗਿਆ ਹੈ। ਨਿਊਯਾਰਕ ਵਿਚ ਸਥਿਤ ਸੰਯੁਕਤ ਰਾਸ਼ਟਰ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੰਸਥਾਨ ਵਿਚ ਕੰਮ ਕਰਨ ਵਾਲੀ ਇਕ ਮਹਿਲਾ ਫਿਲਪੀਨਸ ਪ੍ਰਤੀਨਿਧ ਦਾ ਟੈਸਟ ਪਾਜ਼ੀਟਿਵ ਆਇਆ ਹੈ। ਇਹ ਮਹਿਲਾ ਫਿਲਪੀਨਸ ਸਥਾਈ ਮਿਸ਼ਨ ਦੇ ਤਹਿਤ ਕੰਮ ਕਰਦੀ ਹੈ। ਇਸ ਦੀ ਪੁਸ਼ਟੀ ਸੰਯੁਕਤ ਰਾਸ਼ਟਰ ਮਿਸ਼ਨ ਨੂੰ ਭੇਜੇ ਗਏ ਇਕ ਨੋਟ ਨਾਲ ਹੋਈ ਹੈ। ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਫਿਲਪੀਨਸ ਮਿਸ਼ਨ ਅੱਜ ਮਤਲਬ ਸ਼ੁੱਕਰਵਾਰ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਕਰਮਚਾਰੀਆਂ ਨੂੰ ਮੈਡੀਕਲ ਸੁਵਿਧਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਤਾਂਕਿ ਇਹ ਇਨਫੈਕਸ਼ਨ ਹੋਰਾਂ ਲੋਕਾਂ ਤੱਕ ਨਾ ਫੈਲ ਸਕੇ।
ਨਿਊਜ਼ ਏਜੰਸੀ ਰਾਈਟਰਸ ਨੂੰ ਮਿਲੀ ਜਾਣਕਾਰੀ ਮੁਤਾਬਕ ਸੰਯੁਕਤ ਰਾਸ਼ਟਰ ਰਾਜਦੂਤ ਕਿਰਾ ਅਜੂਸੇਨਾ ਨੇ ਜਾਰੀ ਕੀਤੇ ਆਪਣੇ ਨੋਟ ਵਿਚ ਲਿਖਿਆ ਕਿ ਅਸੀਂ ਸਾਰੇ ਇਸ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ ਹਨ। ਆਨਲਾਈਨ ਯੂਐਨ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਥੇ ਫਿਲਪੀਨਸ ਮਿਸ਼ਨ ਦੇ ਤਕਰੀਬਨ 12 ਡਿਪਲੋਮੈਟ ਹਨ, ਜੋ ਮਿਡਟਾਊਨ ਮੈਨਹੱਟਨ ਵਿਚ 5ਵੀਂ ਐਵੇਨਿਊ 'ਤੇ ਹੈ। ਅਜਿਹੇ ਵਿਚ ਜੋ ਡਿਪਲੋਮੈਟ ਇਸ ਵਾਇਰਸ ਨਾਲ ਇਨਫੈਕਟਡ ਹੋਏ ਹਨ ਉਹਨਾਂ ਨੇ ਯੂਐਨ ਵਿਚ ਫਿਲਪੀਨਸ ਦੀ ਅਗਵਾਈ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਕਈ ਬੈਠਕਾਂ ਵਿਚ ਹਿੱਸਾ ਲਿਆ ਸੀ।
ਕਿਰਾ ਅਜੂਸੈਨਾ ਨੇ ਦੱਸਿਆ ਕਿ ਜੋ ਪ੍ਰਤੀਨਿਧ ਇਸ ਵਾਇਰਸ ਨਾਲ ਇਨਫੈਕਟਡ ਹੋਇਆ ਹੈ ਉਹ ਸੋਮਵਾਰ ਨੂੰ ਯੂ.ਐਨ. ਦੇ ਹੈੱਡਕੁਆਰਟਰ ਵਿਚ ਸੀ। ਇਸ ਤੋਂ ਬਾਅਦ ਉਹਨਾਂ ਨੂੰ ਫਲੂ ਹੋਣ 'ਤੇ ਮੰਗਲਵਾਰ ਨੂੰ ਡਾਕਟਰ ਨੂੰ ਦਿਖਾਇਆ ਗਿਆ। ਇਸ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਹ ਕੋਵਿਡ-19 ਨਾਲ ਇਨਫੈਕਟਡ ਹੈ। ਇਸ ਤੋਂ ਬਾਅਦ ਤੋਂ ਅਜੇ ਤੱਕ ਇਸ ਮਾਮਲੇ 'ਤੇ ਸੰਯੁਕਤ ਰਾਸ਼ਟਰ ਦਾ ਕੋਈ ਬਿਆਨ ਨਹੀਂ ਆਇਆ।
ਕੇਨੀਆ 'ਚ ਪਹਿਲਾ ਮਾਮਲਾ
ਕੋਰੋਨਾਵਾਇਰਸ ਦਾ ਕਹਿਰ ਕੇਨੀਆ ਵਿਚ ਵੀ ਪਹੁੰਚ ਗਿਆ ਹੈ। ਕੇਨੀਆ ਵਿਚ ਸ਼ੁੱਕਰਵਾਰ ਨੂੰ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਸਿਹਤ ਮੰਤਰਾਲਾ ਵਲੋਂ ਕੀਤੀ ਗਈ ਹੈ। ਦੱਸ ਦਈਏ ਕਿ ਇਹ ਵਾਇਰਸ ਚੀਨ ਤੋਂ ਸ਼ੁਰੂ ਹੋ ਕੇ 120 ਤੋਂ ਵਧੇਰੇ ਦੇਸ਼ਾਂ ਤੱਕ ਫੈਲ ਚੁੱਕਾ ਹੈ। ਮੰਤਰਾਲਾ ਨੇ ਦੱਸਿਆ ਕਿ 12 ਮਾਰਚ ਨੂੰ ਮਰੀਜ਼ ਅਮਰੀਕਾ ਦੀ ਯਾਤਰਾ ਤੋਂ ਬਾਅਦ ਅਮਰੀਕਾ ਪਰਤਿਆ ਸੀ।