ਰੂਸ ਵੱਲੋਂ ਜੰਗਬੰਦੀ ਦੀ ਪਾਲਣਾ ਨਾ ਕਰਨ 'ਤੇ ਯੂਕ੍ਰੇਨ ਤੋਂ ਲੋਕਾਂ ਨੂੰ ਕੱਢਣਾ ਹੋਇਆ ਮੁਸ਼ਕਲ

Sunday, Mar 06, 2022 - 02:27 AM (IST)

ਰੂਸ ਵੱਲੋਂ ਜੰਗਬੰਦੀ ਦੀ ਪਾਲਣਾ ਨਾ ਕਰਨ 'ਤੇ ਯੂਕ੍ਰੇਨ ਤੋਂ ਲੋਕਾਂ ਨੂੰ ਕੱਢਣਾ ਹੋਇਆ ਮੁਸ਼ਕਲ

ਲਵੀਵ-ਯੂਕ੍ਰੇਨ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸ ਵੱਲੋਂ ਜੰਗਬੰਦੀ ਦੇ ਐਲਾਨ ਕਰਨ ਦੇ ਕੁਝ ਹੀ ਘੰਟਿਆਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਨਾਲ ਦੋ ਸ਼ਹਿਰਾਂ ਤੋਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ 'ਚ ਵਿਘਨ ਪਿਆ। ਇਸ ਤੋਂ ਪਹਿਲਾਂ ਰੂਸ ਦੇ ਰੱਖਿਆ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਸੀ ਕਿ ਉਹ ਦੱਖਣੀ ਪੂਰਬੀ 'ਚ ਸਥਿਤ ਰਣਨੀਤਿਕ ਰੂਪ ਨਾਲ ਮਹੱਤਵਪੂਰਨ ਬੰਦਰਗਾਹ ਮਾਰੀਊਪੋਲ ਅਤੇ ਪੂਰਬ 'ਚ ਸਥਿਤ ਵੋਲਨੋਵਾਖਾ ਸ਼ਹਿਰ 'ਚ ਲੋਕਾਂ ਨੂੰ ਕੱਢਣ ਲਈ ਰਸਤਾ ਦੇਣ ਨੂੰ ਸਹਿਮਤ ਹਨ। ਹਾਲਾਂਕਿ, ਇਸ ਬਿਆਨ 'ਚ ਇਹ ਸਪੱਸ਼ਟ ਨਹੀਂ ਸੀ ਕਿ ਉਹ ਮਾਰਗ ਕਦੋਂ ਤੱਕ ਖੁਲ੍ਹੇ ਰਹਿਣਗੇ।

ਇਹ ਵੀ ਪੜ੍ਹੋ : BBMB ਮੁੱਦੇ ਤੋਂ ਬਾਅਦ ਪੰਜਾਬ ਨੂੰ ਲੱਗਿਆ ਇਕ ਹੋਰ ਝਟਕਾ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਦਫ਼ਤਰ ਦੇ ਉਪ ਮੁਖੀ ਕਿਰੀਲੋ ਤਿਮੋਸ਼ੇਂਕੋ ਨੇ ਕਿਹਾ ਕਿ ਰੂਸ ਜੰਗਬੰਦੀ ਨਹੀਂ ਕਰ ਰਿਹਾ ਹੈ ਅਤੇ ਮਾਰੀਊਪੋਲ ਅਤੇ ਨੇੜਲੇ ਇਲਾਕਿਆਂ 'ਚ ਗੋਲੀਬਾਰੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜੰਗਬੰਦੀ ਅਤੇ ਸੁਰੱਖਿਅਤ ਮਨੁੱਖੀ ਗਲਿਆਰਾ ਸਥਾਪਤ ਕਰਨ ਲਈ ਰੂਸ ਮਹਾਸੰਘ ਨਾਲ ਗੱਲਬਾਤ ਜਾਰੀ ਹੈ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਦੇ ਦੋ ਹਜ਼ਾਰ ਤੋਂ ਜ਼ਿਆਦਾ ਬੁਨਿਆਦੀ ਫੌਜੀ ਢਾਂਚੇ ਕੀਤੇ ਤਬਾਹ

ਉਪ ਪ੍ਰਧਾਨ ਮੰਤਰੀ ਇਰਿਨਾ ਵੇਰੇਸ਼ਚੁਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਰੂਸ ਨੂੰ ਗੋਲੀਬਾਰੀ ਬੰਦ ਕਰਨ ਦੀ ਅਪੀਲ ਕਰਦੇ ਹਾਂ ਅਤੇ ਉਨ੍ਹਾਂ ਕਿਹਾ ਕਿ ਰੂਸ ਨੇ ਵੋਲਨੇਵਾਖਾ 'ਚ ਵੀ ਜੰਗਬੰਦੀ ਦੇ ਐਲਾਨ ਦੇ ਉਲਟ ਕਾਰਵਾਈ ਕੀਤੀ। ਇਸ ਦਰਮਿਆਨ ਮਾਸਕੋ ਦੀ ਇਕ ਸਮਾਚਾਰ ਏਜੰਸੀ ਆਰ.ਆਈ.ਏ. ਨੋਵੋਸਤੀ ਨੇ ਰੂਸ ਦੇ ਰੱਖਿਆ ਮੰਤਰਾਲਾ ਦੇ ਹਵਾਲੇ ਤੋਂ ਦੱਸਿਆ ਕਿ ਉਕਤ ਦੋਵੇਂ ਸ਼ਹਿਰਾਂ ਦੇ ਅੰਦਰੋਂ ਰੂਸ ਦੀਆਂ ਫੌਜਾਂ 'ਤੇ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਨੂੰ ਲੈ ਕੇ PM ਮੋਦੀ ਦੀ ਉੱਚ ਪੱਧਰੀ ਬੈਠਕ, ਆਪ੍ਰੇਸ਼ਨ ਗੰਗਾ ਨੂੰ ਲੈ ਕੇ ਕਹੀ ਇਹ ਗੱਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News